Sep 23, 2012

ਨਿਉਯੋਰਕ ਵਿਖੇ ਰਾਜਿੰਦਰ ਜਿੰਦ ਜੀ




ਦੋਸਤੋ ,
ਨਿਉਯੋਰਕ ਵਿਖੇ ਰਾਜਿੰਦਰ ਜਿੰਦ ਜੀ ਨੂੰ ਮਿਲਣ ਦਾ ਸਬਬ ਬਣਿਆ ,ਜੋ ਕਿ
ਅੱਜ ਕਲ ਪੰਜਾਬੀ ਸਹਿਤ ਸਭਾ ਨਿਉਯੋਰਕ ਦੇ ਪ੍ਰਧਾਨ ਵਜੋਂ ਵੀ ਸੇਵਾ ਨਿਭਾ ਰਹੇ ਨੇ ...
ਉਹਨਾਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ,,,ਉਹ ਇੱਕ ਵਧੀਆ ਸ਼ਾਇਰ ਹੋਣ
ਦੇ ਨਾਲ ਨਾਲ ਵਧੀਆ ਇਨਸਾਨ ਵੀ ਨੇ .....ਉਹਨਾਂ ਨਾਲ ਬਿਤਾਏ ਕੁਝ
ਪਲ ਇੱਕ ਯਾਦਗਾਰੀ ਯਾਦ ਬਣ ਕੇ ਸਦਾ ਨਾਲ ਰਹਿਣਗੇ ...ਰੱਬ ਉਹਨਾਂ ਨੂੰ ਤੇ ਉਹਨਾਂ ਦੇ
ਪਰਿਵਾਰ ਨੂੰ ਸਦਾ ਖੁਸ਼ੀਆਂ ਬਖਸ਼ੇ !!!
ਇੱਕ ਨਿਘੀ ਯਾਦ
ਲਾਲੀ
 

Thanks For visiting my blog.

Global Punjabi Milaap









Gurmukh Bhullar captivates as Baba Bulleh Shah in Global Punjabi Milaap5th Gobal Punjabi Milaap was held on Sept 15th, 2012 at Des Plaines Theater in Des Plaines to a packed auditorium. Program started at 1:45pm and lasted up to 5:30pm. Thakar S Basati welcomed the audience and shared why people from different parts of Punjab need to come together and forget the horrible time of partition of 1947. We lived for centuries as one nation, fought against the British as one why we can’t live as decent neighbors now. Sajid Chaudhry of PHACA (Pakistan Heritage and Cultural Association ) welcomed the audience and made people realize the loving nature of Punjabis, their rich culture and hospitality. Mr. Basati introduced Prof.Jagindar Singh Ramdev who welcomed the audience as President of AASA (Asian American Seniors Association) and shared some of his personal experiences with Punjabi people from all over the world. He invited Dr. Navdeep Kaur Sandhu of Sandhu Petroleum to be one of the guests of honor. Ravinder Kapoor President Delhi Association of North America and President of Parag International Wholesale Foods was another guest of honor. Sajid Chaudhry invited Ali Akhtar, a renowned Pakistani businessman and activist and also Dr.Ashraf Toor, who provides free medical services to needy people irrespective of their faith, origin or color, to be the guests of honor from their side of Punjab as everything is shared equally by both Punjabs for Milaap. Program started with moment of silence for people who were killed in Oak Creek, Milwaukee, In Karachi Industrial accident and in Khanna and other cities. Moment of silence also included Punabi people who left us last year. S Randhir Singh NY, Dr.Iftekhar Nasim Ifti, S Jagjit Singh and Mehdi Hasan. Madhu Uppal talked about her first Punjabi CD "Rang Punjabi" and recited a poem about richness of Punjabi language. She also presented her cd to chief guests. Sajid Chaudhry gave a brief introduction about Baba Bulleh Shah why he means so much to Punjabis, why his poetry is so revered even today. He introduced Dr. Tahir Rohail who talked about Baba Bulleh Shah place with his contemporary poets and writers in the world. Zafar Malik, Associate Dean from East West University Chicago talked about Baba Bulleh Shah’ views from literary aspect. He said Baba Bulleh Shah wrote what he felt without any fear of any rituals, caste or religious superiors. Ali Akhtar Sahib was one of the main sponsors of the program. He said his village is only 40-50 kilometers from Baba Bulleh Shah’s birth place village. He said that Baba Bulleh Shah wrote very frank and soul touching poetry. Dr.Sultan Akbar Hayat spoke about Baba Bulleh Shah’ secular opinions in his poetry. He belonged to all of us not to only people of his caste or tribe. He saw God in all of us. He didn’t shy from dance if it could please his teacher Shah Hussain,’Kanjri Banya saadi zat na ghatdi, saanu nachke yaar manawan de”. Dr. Javed Bhatty said,”Baba Bulleh Shah’s poetry was secular, bold yet very polite.” He didn’t like the ritualistic approach to reach God. He said God lives within and not in Jungles.” Je rab milda jungle belliyan taan milda gawoan bachhiyan...” After few speeches, short play was staged depicting the life of Baba Bulleh Shah.Gurmukh S Bhullar played the key role of Baba Bulleh Shah and Prof.Kulwant Singh Hundal said’” I never knew Gurmukh is such a talented actor.” S.Gursharanjit Singh (Gur Singh) said, “People who didn’t come for this show really missed a historic event.” S. Hardial Singh Deol said,”It was a great effort to put such a talent together.”. Madhu Arya, a TV, Film actress played the role of Bullah’ s Bhabi and Nachi (Dance teacher). Jassi Parmar of Desi Junction said,” They took us back in time to Baba Bulleh Shah’ pind (village).”Harpal Singh played the role of Sikh Saint, Narinderpal Singh Sood played the role of Guru, Dr. Tahir Rohail played the role of Sharabi (drunk) elder brother of Baba Bulleh Shah. Dr. Arif Agha played the role of Shah Inayat Quadri, Baba Bulleh Shah’ teacher and Sufi Saint. Kamlesh Gupta played the role of Malangni. Live Sufi Dhol was played by Dr. Sukhraaj S Basati. Jalil A Jalil was the background singer. Play was written by Freeda Baber and directed by Dr. Riaz Baber. Dr. Fariha Agha was the Assistant Director and Arshiya Hussnain was the Production In charge.Navraaz Kaur Wu (Basati) talked about her production company NKPI and sang few couplets of Folk Punjabi Songs. Speeches were continued after the play. Prof Jagindar Singh Ramdev spoke about the similarities found between Sufi Poetry of Baba Bulleh Shah and Sikh Gurus. He said,” Baba Bulleh Shah was very impressed by the 9th Sikh Guru, Guru Teg Bahadur Ji. He also admired the courage of 10th Sikh Guru, Guru Gobind Singh.” . Like Sikh Gurus struggle with justice, Baba Bulleh Shah also condemned torture used by Mughal Emperor Aurangjeb.Dr. Swaranjit Singh of IFCAPS (Institute for Conflict and Peace Solutions) said there is some conflict and disagreement about some of Baba Bulleh Shah’ writings. Dr. Nabeel Rasheed who is an Attorney in Chicago spoke about the feministic views of Baba Bulleh Shah. She also admired the effort of putting this kind of programs to understand Punjabi Culture. One main attraction of this year’s Milaap was, there was big attendance by youth. People came with families to attend. Local organizations like Punjabi Cultural Society, Punjabi Heritage Organization fully supported the program. 3rd segment of the program was poetry by local poets. S Gur Singh recited his poem as a tribute to Baba Bulleh Shah. S Tejinder Singh Minhas, Ex President of PHO (Punjabi Heritage Organization ) recited Baba Bulleh Shah’ kaafi: Bullah ki jaana main koun.. in a melodious voice. Janab Yasin Chohan sang few kaafis in Taranum. Qaiser Syed, well known orator paid his tribute to Baba Bulleh Shah with his shaeerie. Two new entries were of S Gurnek Singh Jhawar who reminded us the value of Surma in Punjabi culture and its effect on young minds. Raj Lally Sharma paid tribute to Shri Shiv Batalvi as Raj belongs to Batala, birth place of Shiv Batalvi and recited one of his ghazal.Thakar S Basati appealed that both countries need to relax visa requirements and promote free visits, need to start building trust amongst each other. Unique feature of the program was that all sponsors, participants were introduced by their birth place so that if anyone wants to make connection they can relate to one another. Akbar Ali Sahib was born in Jalundhar and is going back to visit Jalundhar and he met few people from Jalundhar. Prof.Jagindar Singh Ramdev gave vote of thanks to the audience at the end of program.Thakar S Basati

Thanks For visiting my blog.

"गज़ल "

"गज़ल "


नजर को कुछ नजर पे ऐतबार होना चाहिए।


इश्क है तो इश्क का इज़हार होना चाहिये ॥


धूल भी उठ के कदम से छू लेगी आकाश को ।


शर्त मगर यह सभ शरे बाज़ार होना चाहिये ॥


सरगमों को ढूंढते हो तुम हज़ल में दोसतो ।


बहर ही तो गज़ल का आधार होना चाहिये ॥


दरद दे चाहे दवा दे , हम तो तेरे यार हैं ।

प्यार में जीवन नहीं दुशवार होना चाहिये ॥


तड़प होनी चाहिये प्यार होना चाहिये ।

अभ दो से नज़रों को यारा चार होना चाहिये 


Thanks For visiting my blog.

ਤੇਜ਼ ਹਵਾਏ ਜਰਾ ਠਹਿਰ ਜਾ ਨੀ


ਤੇਜ਼ ਹਵਾਏ ਜਰਾ ਠਹਿਰ ਜਾ ਨੀ
ਠਹਿਰ ਜਾ ਨੀ
ਲੈ ਮੈਨੂ ਲੈਣ ਦੇ ਖਲੋ!
ਝਾਤੀ ਮਾਰਾਂ ਜਦ ਵੀ ਅਤੀਤ ਦੇ ਮੈਂ ਵੱਲ
ਮੱਲੋ ਮੱਲੀ ਨੈਣ ਪੈਂਦੇ ਰੋ !

ਕਿਥੇ ਜੰਮਿਆ ਤੇ
ਕਿਥੇ ਕੀਤਾ ਆ ਬਸੇਰਾ
ਨੇਰਿਆਂ ਦੇ ਵਿਚ ਮੈਂ ਤਾਂ
ਟੋਲਾਂ ਮੁਖ ਤੇਰਾ
ਕਿਥੇ ਛਡ ਆਈ ਏ ਚੰਦਰੀਏ
ਉਹ ਮੇਰਾ ਯਾਰ ਲੁਕੋ !!
ਤੇਜ਼ ਹਵਾਏ ਜਰਾ ....................


ਜਿੰਨਾਂ ਮੈਨੂ ਪਾਲਿਆ ਤੇ
ਲਾਡ ਲਡਾਇਆ
ਮੋਢੇ ਉੱਤੇ ਚੁੱਕ ਕੇ
ਮੇਲਾ ਵੀ ਵਿਖਾਇਆ
ਕਿਥੇ ਛਡ ਆਈ ਏ ਨਿਕ੍ਮ੍ਮੀਏ
ਉਹ ਮੇਰੇ ਮਾਂ ਤੇ ਪਿਓ
ਤੇਜ਼ ਹਵਾਏ ਜਰਾ .............

ਕਿੱਕਰਾਂ , ਗੁਲਾਬਾਂ ਤੇ ਗੁੱਟਿਆਂ ਦੀ ਗੱਲ
ਤੇਰੇ ਵੱਲੋਂ ਸਾਡਾ ਦਿਲ ਲੁੱਟਿਆਂ ਦੀ ਗੱਲ
ਫੁੱਲ ਅੱਜ ਵੀ ਨੇ ਕਮਰੇ ਦੇ ਵਿਚ
ਆਉਂਦੀ ਨਹੀਂ ਪਰ ਖੁਸ਼ਬੋ ............
ਤੇਜ਼ ਹਵਾਏ ਜਰਾ ਠਹਿਰ ਜਾ ਨੀ
ਲੈ ਮੈਨੂ ਲੈਣ ਦੇ ਖਲੋ ...
ਤੇਜ਼ ਹਵਾਏ ਜਰਾ ਠਹਿਰ ਜਾ ਨੀ
ਠਹਿਰ ਜਾ ਨੀ
ਲੈ ਮੈਨੂ ਲੈਣ ਦੇ ਖਲੋ!
 

Thanks For visiting my blog.

ग़ज़ल

ग़ज़ल

जहर को जरा जिंदगी से भगा दे
चलो जिन्दगी को मोहब्बत बना दे ।

ठिकाना हमारा न तेरे बिन कहीं
कहीं तो हमें भी जरा सी जगा दे ।

हजारों तुम्हे तो मिले इश्क वाले
चलो आज आशिक तुमको दिखा दे ।

खुद दिल तुम्हें दे इस तरह हम कहीं
तुम मुझे हम तुझे खुदा ही बना दे ।

इस तरह बिता ली बिन तुम ए सनम जी
हम खुद को मिटा दे ख़ुशी से दुआ दे

न कहना किसी को दुःख दिलों का 'लाली;
खुदी की नजर में न खुद को गिरा दे ।


Thanks For visiting my blog.

"ग़ज़ल "

"ग़ज़ल "
"Ghazal" 

रेत का घर था , बसाता कैसे

दूर था, उसको बताता कैसे !

rait ka ghar tha, basata kaise !

door tha ,usko btata kaise !

आपका आना,चले फिर जाना

फासला कम था ,मुकाता कैसे !

Aapka aana ,Chle Fir jana

Fasla km tha , mukata kaise !

जखम गहरा सा मिला है मुझको

आपके दिल को , दिखाता कैसे !

Zakhm gehra sa , mila hai mujhko

aapke dil ko , dikhata kaise

रासते में दिल को लिए झुकते थे

मोड़ उस को मैं , भुलाता कैसे !

raaste mein dil ko liye jhukte the
mod us ko main , bhulata kaise

आप भी थे , यह ज़माना भी था

दूरियां कितनी , मिटाता कैसे !
aap bhi the ,yeh zmana bhi tha
Dooriyan kitni , mitata kaise


दूर से दीदार करते थे वोह
बात दिल की मैं बताता कैसे

Door se didar karte the woh
baat dil ki main btata kaise 



Thanks For visiting my blog.

".ਗ਼ਜ਼ਲ."


".ਗ਼ਜ਼ਲ."

ਮੋਹ ਕਾਹਤੋਂ ਨਾ ਆਇਆ, ਤੇਰੇ ਮੋਹ ਕਰਕੇ ।
ਦਿਲ ਢਾਡਾ ਘਬਰਾਇਆ ,ਤੇਰੇ ਮੋਹ ਕਰਕੇ ॥

ਅੱਖਾਂ ਨੂੰ ਮੈਂ ਰਾਹਾਂ ਵਿੱਚ ਵਿਛਾਇਆ ਹੈ ।
ਦਿਲ ਜਾਂਦਾ ਕੁਮਲਾਇਆ, ਤੇਰੇ ਮੋਹ ਕਰਕੇ ॥

ਘਟਦਾ ਘਟਦਾ ਦਿਲ ਇਹ ਘਟਦਾ ਜਾਂਦਾ ਹੈ ।
ਹਰ ਪਲ ਮੈਂ ਧੜਕਾਇਆ, ਤੇਰੇ ਮੋਹ ਕਰਕੇ ॥

ਧੂਣੀ ਲਾ ਕੇ ਫੂਕਾਂ ਮਾਰਨ ਦੀ ਥਾਂ ਤੇ ।
ਦਿਲ ਨੂੰ ਫਿਰ ਸੁਲ੍ਗਾਇਆ , ਤੇਰੇ ਮੋਹ ਕਰਕੇ ॥

* ਦਿਲ ਪਰਦੇਸਾਂ ਦੇ ਵਿਚ ਬੇਸ਼ਕ ਲਗਦਾ ਹੈ ।
ਮੈਂ ਘਰ ਵਾਪਿਸ ਆਇਆ ,ਤੇਰੇ ਮੋਹ ਕਰਕੇ ॥

* ਪੈਸਾ ,ਸ਼ੁਹਰਤ , ਰੰਗ ਬਰੰਗੀ ਦੁਨੀਆ ਇਹ ।
ਹੈ ਸਭ ਕੁਝ ਠੂਕਰਾਇਆ , ਤੇਰੇ ਮੋਹ ਕਰਕੇ ॥

ਸੂਰਜ ਦੀ 'ਲਾਲੀ' ਹੈ ਮੇਰਾ ਸਿਰਨਾਵਾਂ ।
ਰਿਸ਼ਮਾਂ ਆ ਰੁਸ਼ਨਾਇਆ ,ਤੇਰੇ ਮੋਹ ਕਰਕੇ ॥

Thanks For visiting my blog.

ਗ਼ਜ਼ਲ - ਲਾਲੀ




ਗ਼ਜ਼ਲ - ਲਾਲੀ 
------------------------------
ਨਾ ਜਿਉਂਦਾ ਹਾਂ ,ਨਾ ਮਰਦਾ ਹਾਂ ।
ਦਮ ਤੇਰੇ ਦਮ ਵਿਚ ਭਰਦਾ ਹਾਂ ॥

ਦੇਸ਼ ਤੇਰੇ ਦੀ ਵਾ ਠੰਡੀ ਹੈ ।
ਜੂਨ ਮਹੀਨੇ ਵੀ ਠਰਦਾ ਹਾਂ ॥

ਤੇਰੇ ਬਿਨ ਜੀਵਨ ਦੀ ਬਾਜ਼ੀ ।
ਜਿੱਤਦਾ ਜਿੱਤਦਾ ਵੀ ਹਰਦਾ ਹਾਂ ॥

ਪਿਆਸ ਜਦੋਂ ਵੀ ਤੜਫਾਉਂਦੀ ਹੈ ।
ਯਾਦ ਤੇਰੀ ਦੇ ਘੁੱਟ ਭਰਦਾ ਹਾਂ ॥

ਝੂਠ ਤਿਰੇ ਦੀ ਅਗਨੀ ਉੱਤੇ ।
ਲੋੜ ਮੁਤਾਬਿਕ ਜਾ ਵਰਦਾ ਹਾਂ ॥

ਹਾਮੀ ਭਰਕੇ ਚੰਨ ਚਾਨਣ ਦੀ ।
ਰੋਜ਼ ਤਸੀਹੇ ਮੈਂ ਜਰਦਾ ਹਾਂ ॥

ਸਾਰੇ ਮੈਨੂੰ ਆਪਣੇ ਲੱਗਣ ।
ਸਭ ਦੀ ਮੈਂ ਇਜ਼ਤ ਕਰਦਾ ਹਾਂ ॥

ਝੀਲ ਜਿਹੇ ਨੈਣਾ ਦੇ ਅੰਦਰ ।
ਹੰਝੂ ਬਣ ਕੇ ਮੈਂ ਤਰਦਾ ਹਾਂ ॥

ਆਪ ਗੁਰਾਂ ਦੀ ਬਖਸ਼ਿਸ਼ ਹੋਈ ।
ਚਰਨਾਂ ਦੇ ਵਿਚ ਸਿਰ ਧਰਦਾ ਹਾਂ ॥

ਫੁੱਲਾਂ ਦੀ ਉਸ ਕੀਤੀ ਵਰਖਾ ।
ਚੁਗ ਦੇ ਹੋਏ ਵੀ ਡਰਦਾ ਹਾਂ ॥

ਘਰ ਤੋਂ ਬੇਘਰ ਹੋ ਕੇ 'ਲਾਲੀ'।

ਹਾਲੇ ਵੀ ਮੈਂ ਜੀ ਘਰਦਾ ਹਾਂ 


Thanks For visiting my blog.

"ਗਜ਼ਲ"


"ਗਜ਼ਲ"

ਜਦ ਵੀ ਸੱਜਣ ਆਉਂਦਾ ਹੈ ।
ਡਾਢਾ ਦਿਲ ਘਬਰਾਉਂਦਾ ਹੈ ॥

ਦੁਖ ਦੀ ਰਗ ਨੂੰ ਫੜ ਕੇ ਵੀ ।
ਉਹ ਹੱਸਦਾ , ਮਨ ਰੋਂਦਾ ਹੈ ॥

ਘਰ ਨਾ ਉਸ ਦਾ ਹੋਇਆ ਤਰ ।
ਹਰ ਪਲ ਪਸੀਨਾ ਚੋਂਦਾ ਹੈ ॥

ਝੂਠ ਜੁ ਬੋਲੇ ਗਲ ਗਲ ਤੇ
ਪੂਜਾ ਕਰਕੇ ਸੋਂਦਾ ਹੈ ॥

ਪਾਪ ਨਾ ਮਿਟਦੇ ਮਨ ਵਾਲੇ ।
ਮਲ ਮਲ ਭਾਵੇਂ ਧੋਂਦਾ ਹੈ ॥

ਹੁਸਨ ਨੇ ਕੀਤਾ ਜਾਦੂ ਹੈ ।
ਗੀਤ ਇਸ਼ਕ਼ ਦੇ ਗਾਉਂਦਾ ਹੈ ॥

ਭਰ ਭਰ ਕੇ ਹੰਝੂ ਮਨ ਚ ।
ਭਾਰ ਜੀਵਨ ਦਾ ਢੋਂਦਾ ਹੈ ॥

ਮੋਇਆ ਕਹਿ ਕੇ ਟੁਰ ਜਾਂਦਾ ।
ਕਬਰ ਤੀਕਰ ਨਾ ਆਉਂਦਾ ਹੈ ॥ ਲਾਲੀ
 

Thanks For visiting my blog.

( दो जन्म )



( दो जन्म )
हाँ , आज हुआ है मेरा
जन्म ,
एक शानदार हस्पताल में ....
कमरे में टीवी है ...
बाथरूम है ...फ़ोन है ....
तीन वक्त का खाना
आता है .....
जब मेरा जन्म हुआ
तो मेरे पास ...
डाक्टरों और नर्सों
का झुरमट ....
मेरी माँ मुझे देखकर
अपनी पीड़ा को
कम करने की कोशिश
कर रही है .....
हर तरफ ख़ुशी बिखर
गयी है मेरे आने से ....
दुनिया की हर अख़बार में ,
टीवी पे , फेसबुक पे ,
ट्विटर पे ......हर जगह
पे घोषणा हो रही है
हमारे आने की .....
मेरे पिता जी व्यस्त है
लोगों के मिलने में ...
फोन सुनने में ...
उनकी ख़ुशी का
कोई ठिकाना नहीं ...
चारों तरफ बस ख़ुशी ही ख़ुशी
हाँ मेरा भी जन्म हुआ
है आज ....
एक सडक के किनारे
गरीब की झोंपड़ी में .....
उस झोंपड़ी में ....
बस एक दिया है ...
जो न मात्र रौशनी दे रहा है .....
मेरी माँ पीड़ा से अभी भी
कराह रही थी .....
कोई डाक्टर या नर्स नहीं
आई थी ...
पास वाली झोंपड़ी से
ही एक औरत ने
आकर मेरे पैदा
होने में सहायता की .....
मेरे पिता जी उस वक्त
भी मजदूरी कर के घर
आए ......
कैसा है मेरा आना
कोई भी खुश नहीं हो रहा
सिवाए मेरी माँ के .....
मेरे पिता जी अब
यह सोच रहे है कि
पहले दो लोगों का
ही मुश्किल से चलता है ...
अब तीन तीन लोगों का ....
कैसे चलेगा ......
हाँ अगर किसी को
दरअसल ख़ुशी
हुई होगी तो मेरे
पिता जी के मालिक
को ....
जिसको लगा कि
उसका एक और
मजदूर बढ़ गया है ....
इन दोनों ही जन्मों
में जमीन आसमान
का फर्क है .....
हाँ अगर कुछ समान्य
है तो दोनों माताओं का
इस क्रिया से गुजरना
पर फिर भी हम कैसे
कह देते हैं ,
सभी मानुष एक से है
जभ भी सोचता हूँ ..
विचलित हो जाता हूँ ...
पर इसका जवाब मेरे
पास तो नहीं है .....लाली
 
Thanks For visiting my blog.

ਕੋਈ ਐਸੀ ਰਮਜ਼ ਸਿਖਾ ................!!!


ਕੀ ਸੁਣਿਆ ਸਖੀਓ ਮੈਂ ਨੀ ....
ਸੁਣ ਕੇ ਹੁੰਦੀ ਏ ਟੁੱਟ ਭੱਜ
ਨੀ ਮੈਨੂ ਹੱਸਣਾ ਕੋਈ ਦੱਸ ਦੇ
ਮੈਨੂ ਰੋਵਣ ਦਾ ਨਾ ਚੱਜ ...

ਨੀ ਮੇਰੇ ਦਿਲ ਦੇ ਅੰਦਰੇ ਕਿਧਰੇ
ਕੋਈ ਉਠਦੀ ਸੁੱਕੀ ਪੀੜ
ਮੇਰਾ ਸ਼ਾਲੂ ਨੀਲਾ ਹੋ ਗਿਆ
ਵਿਚ ਸੂਲਾਂ ਦਿੱਤੀਆਂ ਬੀੜ

ਕਰੋ ਹੀਲਾ , ਕਰੋ ਵਸੀਲਾ ਨੀ
ਨੀ ਜਾਵੋ ਲਭੋ ਕੋਈ ਦਰਵੇਸ਼
ਹਰ ਪਾਸੇ ਬਿਰਹਾ ਉਡਦਾ
ਮੇਰੀ ਚਲਦੀ ਨਹੀਂ ਓ ਪੇਸ਼ .....

ਕੋਈ ਪਾਵੇ ਠੱਲ ਇਸ ਪੀੜ ਨੂੰ
ਉੱਤੇ ਪਾਣੀ ਦੇਵੇ ਤਰੋੰਕ
ਪਲ ਪਲ ਮੈਨੂ ਖਾਵਂਦੀ
ਜਿਵੇਂ ਲੱਗੀ ਕੋਈ ਸਿਓਂਕ

ਹਰ ਰਾਤ ਕੁਲੇਹਿਣੀ ਲੱਗਦੀ ਹੈ
ਹਰ ਦਿਨ ਪਿਆ ਮੈਨੂ ਘੂਰੇ ਵੇ
ਮਾਰ ਹਾਕਾਂ ਵੀ ਮੈਂ ਹੰਭ ਗਈ ਆ
ਚਲਾ ਗਿਆ ਤੂੰ ਇੰਨਾ ਦੂਰੇ ਵੇ

ਕਿਤੋਂ ਤੋ ਆ ਕੇ ਸੋਹਣਿਆ
ਇੱਕ ਵਾਰੀ ਫੇਰਾ ਪਾ
ਮਰ ਕੇ ਜੀਣਾ ਸਿਖ੍ਲਾਂ
ਕੋਈ ਐਸੀ ਰਮਜ਼ ਸਿਖਾ ...
ਵੇ...............ਕੋਈ ਐਸੀ ਰਮਜ਼ ਸਿਖਾ ................!!!
 

Thanks For visiting my blog.

ਗ਼ਜ਼ਲ


ਗ਼ਜ਼ਲ

ਰੰਗ ਬਰੰਗੀ ਦੁਨੀਆ ਤੇਰੀ ।
ਓਧਰ ਜਲਦੀ , ਏਧਰ ਦੇਰੀ ॥1

ਤੂਫਾਨਾਂ ਵਿਚ ਸਾਥੀ ਸਨ ਜੋ ।
ਆਪ ਉਨ੍ਹਾ ਸੀ ਕਿਸ਼ਤੀ ਘੇਰੀ ॥2

ਥੋੜੇ ਸ਼ਬਦਾਂ ਵਿੱਚ ਨਬੇੜੀ ।
ਐਵੇਂ ਨਾ ਕਰ , ਗੱਲ ਲੰਮੇਰੀ॥ 3

ਪੁੱਤ ਜਦੋਂ ਦੇ ਘਰ ਨੂੰ ਭੁੱਲੇ ।
ਮਾਵਾਂ ਜਾਵਣ ਹੰਝੂ ਕੇਰੀ ॥4

ਕੋਲ ਕਦੇ ਤਾਂ ਆ ਬਹਿ ਸਜਣਾ।
ਮੈਂ ਕਰਲਾਂ ਕੁਝ ਸੁਹਬਤ ਤੇਰੀ ॥5

ਸਭ ਕੁਝ ਇਥੇ ਰਹਿ ਜਾਵੇਗਾ ।
ਕਿਉਂ ਕਰਦਾ ਤੂੰ ਮੇਰੀ ਮੇਰੀ ॥6

ਹਿੰਮਤ ਕਰਕੇ ਤੁਰ ਪੈ 'ਲਾਲੀ '
ਕਦ ਤਕ ਢਾਵੇਂਗਾ ਤੂੰ ਢੇਰੀ ॥7

Ⓒਰਾਜ ਲਾਲੀ ਸ਼ਰਮਾ
 

Thanks For visiting my blog.

"ਗ਼ਜ਼ਲ"


"ਗ਼ਜ਼ਲ"

ਚਾਰ ਚੁਫੇਰੇ ਹਲਚਲ ਹੋਵੇ ।
ਕੋਈ ਹੱਸੇ , ਕੋਈ ਰੋਵੇ ॥

ਭਾਰੇ ਨੇ ਜੀਵਨ ਦੇ ਬੋਰੇ ।
ਰੋ ਰੋ ਵੀ ਉਹ ਜਾਈ ਢੋਵੇ ॥

ਖਸਮਾਂ ਨੂੰ ਖਾਵੇ ਉਹ ਲੋਕੋ ।
ਦੁਖ ਵੇਲੇ ਜੋ ਦੂਰ ਖਲੋਵੇ ॥

ਕਿਰਦਾ ਕਿਰਦਾ ਸੁਕ ਜਾਂਦਾ ਹੈ ।
ਹੰਝੂ ਜੋ ਅੱਖਾਂ ਚੌਂ ਚੋਵੇ ॥

ਤੇਰੇ ਪਿਆਰ ਦੀ ਸਹੁੰ ਹੈ ਯਾਰਾ ।
ਮੈਥੋਂ ਦੂਰੀ ਝੱਲ ਨਾ ਹੋਵੇ ॥

ਮਨ ਦੇ ਦਾਗ ਕਦੇ ਨਾ ਮਿਟਦੇ
ਮਲ ਮਲ , ਭਾਵੇਂ ਜਿੰਨਾ ਧੋਵੇ ॥

ਮਿਲ ਕੇ ਉਹ ਜਾਵੇ ਜਦ 'ਲਾਲੀ' ।
ਮਿਲਣੇ ਦੀ ਮੁੜ ਇੱਛਾ ਹੋਵੇ ॥
 
Thanks For visiting my blog.

" ਗ਼ਜ਼ਲ"


" ਗ਼ਜ਼ਲ"

ਏਦਾਂ ਕਾਹਤੋਂ ਕਰਦੇ ਬੰਦੇ ।
ਇਕ ਦੂਜੇ ਤੋਂ ਡਰਦੇ ਬੰਦੇ ॥

ਐਨਕ ਲਾ ਕੇ ਮਿਲਦੇ ਨੇ ਹੁਣ ।
ਅੱਖ ਮਿਲਾਉਂਣੋ ਡਰਦੇ ਬੰਦੇ ॥

ਸੱਚੇ ਵੀ ਹੁਣ ਝੂਠੇ ਲੱਗਣ ।
ਪਾਣੀ ਝੂਠ ਦਾ ਭਰਦੇ ਬੰਦੇ ॥

ਜਿਉਂਦੇ ਵੀ ਇਹ ਮਰਿਆਂ ਵਰਗੇ ।
ਬਰਫਾਂ ਜੀਕਣ ਖਰਦੇ ਬੰਦੇ ॥

ਕੁੱਤੇ ਸੋਂਦੇ ਸੋਫੇ ਉੱਤੇ ।
ਬਾਹਰ ਨੇ ਕੁਝ ਠਰਦੇ ਬੰਦੇ ॥

ਚਾਂਦੀ ਦੀ ਜੁੱਤੀ ਖਾ ਕੇ ਹੀ ।
ਫ਼ਾਇਲ ਅੱਗੇ ਕਰਦੇ ਬੰਦੇ ॥

ਮੁੰਡੇ ਜਾਨੋਂ ਪਿਆਰੇ 'ਲਾਲੀ ' ।
ਧੀਆਂ ਕਿਉਂ ਨਾ ਜਰਦੇ ਬੰਦੇ ॥
 

Thanks For visiting my blog.

" ਗ਼ਜ਼ਲ"


" ਗ਼ਜ਼ਲ"

ਸੂਰਜ, ਚੰਦਾ ,ਤਾਰੇ ਵੇਖੇ ।
ਸਭ ਦੇ ਰੰਗ ਨਿਆਰੇ ਵੇਖੇ ॥

ਆਪੋ ਅਪਣੀ ਖੈਰ ਮਨਾਉਂਦੇ ।
ਸਾਰੇ ਥੱਕੇ, ਹਾਰੇ ਵੇਖੇ ॥

ਪਿਆਰ 'ਚ ਉਸਦੇ ਵੇਖੇ ਜਦ ਜਦ ।
ਕਸਮਾਂ , ਵਾਦੇ , ਲਾਰੇ ਵੇਖੇ ॥

ਰਿਸ਼ਤੇ ਵੀ ਨੇ ਪਾਣੀ ਵਰਗੇ ।
ਫੋਕੇ ,ਮਿੱਠੇ ,ਖਾਰੇ ਵੇਖੇ ॥

ਮਿਹਨਤ ਕਸ਼ ਲੋਕਾਂ ਦੇ ਹਿੱਸੇ ।
ਕੱਚੇ ਕੋਠੇ , ਢਾਰੇ ਵੇਖੇ ॥

ਇਸ਼ਕ਼ ਨੇ ਮੱਝਾਂ ਵੀ ਚਰਵਾਈਆਂ।
ਪਿਆਰ 'ਚ ਤਖ਼ਤ ਹਜਾਰੇ ਵੇਖੇ ॥

ਪਲ ਪਲ ਰੰਗ ਬਦਲਦਾ 'ਲਾਲੀ'।
ਕੌਤਕ ਉਸ ਦੇ ਸਾਰੇ ਵੇਖੇ ॥
 

Thanks For visiting my blog.

ਪੱਤਿਆਂ ਵਿਚੋਂ ਪੱਤਾ ਟੁੱਟਾ

ਪੱਤਿਆਂ ਵਿਚੋਂ ਪੱਤਾ ਟੁੱਟਾ
ਡਿੱਗਾ ਵਿਚ ਵਿਚਾਲੇ
ਨਾ ਹੀ ਉਸਨੂੰ ਧਰਤੀ ਥੰਮਿਆ
ਨਾ ਹੀ ਹਵਾ ਸੰਭਾਲੇ .....ਲਾਲੀ
 
Thanks For visiting my blog.

ਕੀਕਣ ਪਰਤਾਂ ਪਿੰਡ ਨੂੰ ਮਾਏ

ਕੀਕਣ ਪਰਤਾਂ ਪਿੰਡ ਨੂੰ ਮਾਏ 
ਹੁਣ ਤਾਂ ਇਥੇ ਹੀ ਰੈਣ ਬਸੇਰਾ ਨੀ ,
ਇਥੇ ਹੀ ਹੁਣ ਦਿਨ ਢਲਦੇ ਨੇ 
ਤੇ ਡੁੱਬਦਾ ਸੂਰਜ ਤੇਰਾ ਨੀ ....ਲਾ
Thanks For visiting my blog.

"ਮਾਂ "








"ਮਾਂ "
( ਆਪਣੀ ਮਾਂ ਦੇ ਨਾਮ )
ਜਦੋਂ ਵੀ ਮੈਂ ਮਾਂ ਨੂੰ
ਫੋਨ ਕਰਦਾ ਹਾਂ ,,,
ਤੇ ਆਖਦਾ ਹਾਂ
"ਪੈਰੀਂ ਪੈਣਾ" ਤਾਂ
ਮਾਂ ਜਦ ਆਖਦੀ ਹੈ
" ਪੁੱਤ , ਜਿਉਂਦੇ ਵੱਸਦੇ ਰਹੋ ,,,
ਰੱਬ ਲੰਮੀਆਂ ਉਮਰਾਂ ਕਰੇ ,
ਮਾੜੀਆਂ ਨਜ਼ਰਾਂ ਤੋਂ ਬਚਾਵੇ "
ਮਾਂ ਦੀਆਂ ਦੁਆਵਾਂ ਜਾਰੀ ਰਹਿੰਦੀਆਂ
ਨੇ ...
ਪਰ ਮੈਂ ਗੱਲ ਬਦਲਣ ਲਈ
ਕਹਿੰਦਾ ਹੈ "ਹੋਰ ਸੁਣਾਓ,
ਕੀ ਹਾਲ ਚਾਲ ਹੈ ?"
ਮਾਂ ਦੇ ਵਹਿਣ ਚ ਥੋੜਾ
ਜਿਹਾ ਠਹਿਰਾਵ ਆਉਂਦਾ ਹੈ
ਤੇ ਫਿਰ ਮਾਂ ਆਖਦੀ ਹੈ
"ਪੁੱਤ , ਤੁਹਾਡੇ ਵੱਲੋਂ
ਠੰਡੀ ਹਵਾ ਆਉਂਦੀ ਹੈ
ਤਾਂ ਮਨ ਖੁਸ਼
ਰਹਿੰਦਾ ਹੈ ....."
ਇੰਝ ਇਧਰ ਉਧਰ ਦੀਆਂ
ਗੱਲਾਂ ਬਾਤਾਂ ਕਰਦਾ..
ਪਤਾ ਹੀ ਨਹੀਂ
ਲੱਗਦਾ ਸਮਾਂ
ਕਿੰਨੀ ਜਲਦੀ ਲੰਘ
ਜਾਂਦਾ ਹੈ ....
ਫਿਰ ਮੈਂ ਬੋਲਦਾ "ਚੰਗਾ ਜੀ , ਮੈਂ ਫੋਨ ਰਖਦਾ ....ਪੈਰੀਂ ਪੈਣਾ,,"
ਫਿਰ ਮਾਂ ਆਖਦੀ ਹੈ "
ਚੰਗਾ ਪੁੱਤ , ਜਿਉਂਦੇ ਵੱਸਦੇ
ਰਹੋ , ਜਵਾਨੀਆਂ ਮਾਣੋ ,
ਰੱਬ ਹੋਰ ਖੁਸ਼ੀਆਂ
ਬਖਸ਼ੇ ,,,ਅਸੀਂ
ਸਾਰੇ ਜਲਦੀ ਕੱਠੇ
ਹੋਈਏ ...ਸੱਤ ਸਮੁੰਦਰੋਂ ਪਰ ਕਿਸੇ ਦੀ ਨਜਰ ਨਾ ਲੱਗੇ , ਰੋਟੀ ਖਾ ਲਈ ਹੈ ...ਦੁਧ ਪੀ ਲਿਆ ...ਹੋਰ ..." ਮਾਂ ਨਿਰੰਤਰ ਜਾਰੀ ਹੈ ,,,,
ਮੈਂ ਨਾ ਚਾਹੁੰਦਾ ਹੋਇਆ ਵੀ
ਫੋਨ ਬੰਦ ਕਰਦਾ ਹਾਂ ....
ਪਰ ਜਦੋਂ ਵੀ ਬਾਅਦ ਵਿਚ
ਸੋਚਦਾ ਹਾਂ ,,,ਮਾਂ ਦੀਆਂ
ਗੱਲਾਂ ਤੇ ਦੁਆਵਾਂ ਬਾਰੇ ...
ਅੱਖਾਂ ਨਮ ਹੋ ਜਾਂਦੀਆਂ ਨੇ ...."ਲਾਲੀ
 

Thanks For visiting my blog.

"ਗ਼ਜ਼ਲ"


"ਗ਼ਜ਼ਲ"
ਪਲਕਾਂ ਵਿਚ ਭਰ ਆਏ ਹੰਝੂ
ਨਾ ਹੱਸੇ ਮੁਸਕਾਏ ਹੰਝੂ

ਤੇਰੇ ਸਨ ਉਕਸਾਏ ਹੰਝੂ
ਤਾਂ ਹੀ ਨਾ ਉਕਤਾਏ ਹੰਝੂ

ਸਾਗਰ ਦੇ ਪਾਣੀ ਜਿਹੇ ਲੱਗੇ
ਜਦ ਮੈਂ ਹੋਠੀਂ ਲਾਏ ਹੰਝੂ

ਗੱਲਾਂ ਉੱਤੇ ਪੁਜਦਾ ਪੁਜਦਾ
ਮੌਤ ਦੀ ਜੂਨ ਹੰਢਾਏ ਹੰਝੂ

ਅਜ਼ਮਾ ਲੈਂਦਾ ਮੈਨੂੰ ਦਿਲ੍ਬ੍ਹਰ
ਤੂੰ ਕਾਹਤੋਂ ਅਜ਼ਮਾਏ ਹੰਝੂ

ਅੱਜ ਫਿਰ ਅੱਖੋਂ ਕਿਰਦੇ ਕਿਰਦੇ
ਤੇਰੀ ਯਾਦ ਲਿਆਏ ਹੰਝੂ

ਜਦ ਵੀ ਯਾਦ ਤੁਹਾਡੀ ਆਈ
ਫਿਰ ਰੋਏ ਕੁਰਲਾਏ ਹੰਝੂ

ਦਿਲ ਵੀ ਭਰ ਜਾਂਦਾ ਹੈ ਲਾਲੀ
ਜਦ ਵੀ ਨੈਣੀਂ ਆਏ ਹੰਝੂ
 

Thanks For visiting my blog.

"ਕਵਿਤਾ "








"ਕਵਿਤਾ "

ਕਿੰਨਾ ਸੌਖਾ ਹੈ ਤੇਰੇ
ਵਾਸਤੇ
ਮੇਰਾ ਸਮੁੰਦਰ ਤੋਂ
ਦਰਿਆ , ਦਰਿਆ
ਤੋਂ ਸੁਆ ,
ਸੂਏ ਤੋਂ
ਬੁੱਕ , ਤੇ ਫਿਰ
ਬੁੱਕ ਤੋਂ ਪਾਣੀ ਦਾ
ਕਤਰਾ ਹੋ ਜਾਣਾ ....
ਪਰ ਕਿੰਨੀ ਅਜੀਬ ਹੈ
ਤੇਰੀ ਪਿਆਸ ....
ਜਿਸਦਾ
ਕਤਰੇ ਤੋਂ ਬੁੱਕ,
ਬੁੱਕ ਤੋਂ ਸੁਆ ,
ਸੂਏ ਤੋਂ ਦਰਿਆ
ਤੇ ਦਰਿਆ ਤੋਂ
ਸਮੁੰਦਰ ਹੋ ਜਾਣਾ ....
ਮੈਂ ਕਦੇ ਸੋਚਿਆ ਨਾ ਸੀ ...ਲਾਲੀ
 

Thanks For visiting my blog.

Thanedar



Thanks For visiting my blog.

Vihda



Thanks For visiting my blog.

ਸੱਜਣ ਜੀ , ਸਾਨੂ ਲੱਗਿਆ

ਸੱਜਣ ਜੀ , ਸਾਨੂ ਲੱਗਿਆ 
ਰੋਗ ਉਥਾਰਾ ,
ਅਧੀ ਰਾਤੀ 
ਹਿੱਕ ਦੇ ਉੱਪਰ 
ਬੋਝਾ ਪੈ ਜੇ 
ਭਾਰਾ....
ਸੱਜਣ ਜੀ .....
ਸਾਡੇ ਹਿੱਸੇ ਵਾਲਾ
ਚਾਨਣ
ਲੱਗਦਾ
ਕੱਜਲ ਸਾਰਾ ...
ਸੱਜਣ ਜੀ ....
ਵਸਲ ਦੀਆਂ
ਰਾਤਾਂ ਤੋਂ
ਵਧ ਕੇ
ਕੀ ਮੰਗੇ
ਇਸ਼ਕ਼ ਕੁਵਾਰਾ .
ਸੱਜਣ ਜੀ ...
ਬਿਰਹੋਂ
ਫਿਰਦਾ ਭੁਖਾ ਭਾਣਾ
ਜੀ ਭਿਆਨੀ
ਜਿੰਦ ਹੋਈ
ਇੱਕ ਚੁੰਮਨ
ਦੀ ਜਿੰਦਗੀ ਸਾਡੀ
ਇੱਕ ਚੁੰਮਨ
ਦਾ ਲਾਰਾ ....
ਸੱਜਣ ਜੀ ...
ਸੱਜਣ ਜੀ , ਸਾਨੂ ਲੱਗਿਆ
ਰੋਗ ਉਥਾਰਾ ....
ਕੜਾ ਵੀ ਲੋਹੇ
ਦਾ ਪਾਇਆ ...
ਕੱਜਲ ਨੈਣੀਂ
ਤੱਕ ਛੁਵਾਇਆ
ਫਿਰ ਵੀ ਬੋਝ ਨਾ
ਹਲਕਾ ਹੋਇਆ
ਕੀ ਕੀ ਕੀਤਾ ਚਾਰਾ
ਸੱਜਣ ਜੀ , ਸਾਨੂ ਲੱਗਿਆ
ਰੋਗ ਉਥਾਰਾ !!
ਦੀਵਾ ਹਿਜਰ
ਦਾ ਜਗਾਵਾਂ
ਤੇਲ ਵਿਚ ਤੇਰੇ
ਨਾ ਦਾ ਪਾਵਾਂ
ਪੂਰੀ ਰਾਤ
ਦੀਵੇ ਥੱਲੇ
ਇੱਦਾਂ ਕਰਾਂ ਗੁਜ਼ਾਰਾ ,
ਸੱਜਣ ਜੀ , ਸਾਨੂ ਲੱਗਿਆ
ਰੋਗ ਉਥਾਰਾ


Thanks For visiting my blog.

Ghazal



Thanks For visiting my blog.

ਆਓ ਮੇਰੀਓ ਸਖੀਓ ....

pic from Naqaash Chittewani

ਆਓ ਮੇਰੀਓ ਸਖੀਓ ....
ਨੀ ਮੈਨੂੰ ਆਣ ਸਜਾਓ .....
ਜਾਂ ਫਿਰ ਧੱਫੇ ਮਾਰ ਕੇ
ਮੈਨੂੰ ਹੋਰ ਰਵਾਓ !!

ਆਵੋ ਨੀ ਮੈਨੂੰ ਥਾਪ੍ੜੋ
ਦੇਵੋ ਧਰਵਾਸੇ
ਚੰਦਰੀ ਨੀਂਦ ਨਾ ਆਂਵਦੀ
ਮੈਨੂੰ ਦਿਓ ਦਿਲਾਸੇ ...
ਪਾਟੀਆਂ ਹੋਈਆਂ ਲੀਰਾਂ
ਨੂੰ ਕੋਈ ਟਾਕੀਆਂ ਲਾਓ ....
ਆਓ ਮੇਰੀਓ ਸਖੀਓ .......

ਆਵੋ ਨੀ ਕੋਈ ਬੈਠ ਕੇ
ਅੱਜ ਅਟਕਾਂ ਕੱਢੋ
ਪੈਰ ਖੁਰਦਰੇ ਹੋ ਗਏ
ਨੀ ਕੋਈ ਝਾਵਾਂ ਲੱਭੋ
ਲੈ ਕੇ ਛਿੱਟਾ ਚਾਨਣ ਦਾ
ਮੇਰੇ ਨਾਲ ਛੁਵਾਓ ...
ਆਓ ਮੇਰੀਓ ਸਖੀਓ .......

ਧੀਆਂ ਵਰਗੀ ਧੀ ਮੈਂ
ਕਿਉਂ ਮਰਦੀ ਜਾਵਾਂ
ਖੌਰੇ ਨਜਰ ਹੀ ਲੱਗ ਗਈ
ਹੈ ਮੇਰਿਆਂ ਚਾਵਾਂ ....
ਟੁੱਟਦੀ ਭੱਜਦੀ ਜਿੰਦ ਨੂੰ
ਕੋਈ ਆਣ ਬਚਾਓ
ਆਓ ਮੇਰੀਓ ਸਖੀਓ .......

ਆਓ ਮੇਰੀਓ ਸਖੀਓ ....
ਨੀ ਮੈਨੂ ਆਣ ਸਜਾਓ .....
ਜਾਂ ਫਿਰ ਧੱਫੇ ਮਾਰ ਕੇ
ਮੈਨੂ ਹੋਰ ਰਵਾਓ !!
 

Thanks For visiting my blog.

"ਅਜ ਫਿਰ ਮੇਰਾ ਰੋਣ ਨੂੰ ਜੀ ਕੀਤਾ "

"ਅਜ ਫਿਰ ਮੇਰਾ ਰੋਣ ਨੂੰ ਜੀ ਕੀਤਾ "

ਅਜ ਫਿਰ ਮੇਰਾ ਰੋਣ ਨੂੰ ਜੀ ਕੀਤਾ ,
ਅਜ ਫਿਰ ਹੰਝੂ ਵਾਹੋਉਣ ਨੂੰ ਜੀ ਕੀਤਾ ।
ਭੀੜ ਭਾਰੀ ਇਸ ਦੁਨਿਆ ਅੰਦਰ ,
ਆਪਣਾ ਆਪ ਗਵਾਉਣ ਨੂੰ ਜੀ ਕੀਤਾ ।

ਮੈਨੂ ਸੰਤ ਯਾਰੋ ਤੁਸੀਂ ਕਹਿ ਸਕਦੇ ,
ਮੈਂ ਪਾਪ ਜੁ ਕੀਤੇ ਲਖਾਂ ਨੇ ।
ਤੁਸੀਂ ਝੂਠਾ ਵੀ ਮੈਨੂ ਕਹ ਸਕਦੇ ,
ਮੈਂ ਸਚ ਜੁ ਬੋਲੇ ਲਖਾਂ ਨੇ ।
ਇਹਨਾਂ ਸਾਰੀਆਂ ਤੋਹਮਤਾਂ ਨੂੰ ਧੋਉਣ ਲਈ,
ਅਜ ਗੰਗਾ ਨਾਹੋਉਣ ਨੂੰ ਜੀ ਕੀਤਾ ।

ਜੀ ਕਰਦਾ ਮੈਂ ਤੂਤਾਂ ਦੀ ਛਾਵੇਂ ਬਹਾਂ,
ਕਿਸੇ ਨੂੰ ਰਮਨ,ਦੀਪਾ ਤੇ ਜਾਂ ਡਾਗਰ ਕਹਾਂ ।
ਅਜ ਸ਼ਾਮ ਨੂੰ ਮੈਂ ਕੱਬਡੀ ਖੇਡਾਂ ,
ਤੇ ਝਿੜਕਾਂ ਫਿਰ ਮਾਂ ਦੀਆਂ ਅਜ ਸਹਾਂ ।
ਅਜ ਫਿਰ ਉਹਨਾਂ ਯਾਰਾਂ ਬੇਲੀਆਂ ਨਾਲ ,
ਮੇਰਾ ਨਹਿਰੇ ਨਾਹੋਉਣ ਨੂੰ ਜੀ ਕੀਤਾ ।

ਇਥੇ ਹਰ ਇਕ ਪਾਗਲ ਬੰਦਾ ਹੈ ,
ਉਪਰੋਂ ਸ਼ਰੀਫ਼ ਤੇ ਅੰਦਰੋਂ ਗੰਦਾ ਹੈ ।
ਦੋ ਪਾਲ ਵੀ ਕੋਈ ਗਲ ਨਹੀਂ ਕਰਦਾ ,
ਹਰ ਇਕ ਦਾ ਆਪਣਾ ਗੋਰਖ ਧੰਦਾ ਹੈ ।
ਇਸ ਮਿਠੀ ਜੇਲ ਦੇ ਅੰਦਰ ,
ਅਜ ਆਪਣਾ ਆਪ ਮੁਕ਼ੋਉਣ ਨੂੰ ਜੀ ਕੀਤਾ

ਅਜ ਫਿਰ ਮੇਰਾ ਰੋਣ ਨੂੰ ਜੀ ਕੀਤਾ ,
ਅਜ ਫਿਰ ਹੰਝੂ ਵਾਹੋਉਣ ਨੂੰ ਜੀ ਕੀਤਾ ।
ਭੀੜ ਭਾਰੀ ਇਸ ਦੁਨਿਆ ਅੰਦਰ ,
ਆਪਣਾ ਆਪ ਗਵਾਉਣ ਨੂੰ ਜੀ ਕੀਤਾ ।


Thanks For visiting my blog.

ਵਿਧਵਾ


ਵਿਧਵਾ
ਤੁਰ ਗਿਓਂ ਤੂੰ , ਅਸੀਂ ਵੇਖੀਏ ਨਾ ਮੂੰਹ
ਦੱਸ ਸਾਡਾ ਹੈ ਕੀ ਕਸੂਰ ਵੇ

ਰਾਤੀ ਰੋਵਾਂ ਕੱਲੀ ,
ਵੇ ਮੈਂ ਹੋ ਗਈ ਆਂ ਝੱਲੀ ,
ਕੋਈ ਆਖੇ ਪਾਗਲ
ਕੋਈ ਡਸੇ ਕਹਿ ਕੱਲੀ
ਗਮਾਂ ਵਿਚ ਹੋਈ ਚੂਰ ਚੂਰ ਵੇ

ਵਾਲ ਵੀ ਨਾ ਵਾਹਵਾਂ ਮੈਂ
ਅਟਕਾ ਨੂੰ ਸਜਾਵਾਂ ਮੈਂ
ਅਜੇ ਤੀਕ ਓਹੀ ਤਨ
ਤੇ ਓਹੀ ਜੋੜਾ ਹੰਢਾਵਾਂ ਮੈਂ
ਜ੍ਡਾਵਾਂ ਨੂੰ ਨਾ ਕਰਾਂ ਖੁਦ ਤੋਂ ਦੂਰ ਵੇ

ਤੱਕ ਤੱਕ ਤੇਰੀ ਤਸਵੀਰ
ਛੁਟੇ ਪਵੇ ਨੈਨੋਂ ਤਤੀਰ
ਕੈਸੇ ਮੇਰੇ ਕਰਮ ਫੁੱਟੇ
ਕਿੰਨੇ ਤੋੜੀ ਲਕੀਰ
ਹੰਝੂ ਫਿਰਦੇ ਨੇ ਲੂਰ ਲੂਰ ਵੇ

ਤੇਰਾ ਮੈਨੂ ਛਡਣਾ
ਕਿਸੇ ਹੋਰ ਜਹਾਂ ਵਿਚ ਵੱਸਣਾ
ਇਸ ਦੁਨਿਆ ਦਾ ਮੈਨੂ
ਰਸਮਾਂ ਦੇ ਵਿਚ ਕੱਸਣਾ
ਢਾਡਾ ਇਹ ਸਾਰਾ ਦਸਤੂਰ ਵੇ

ਦੇਖ ਮੇਰੀ ਰਾਤ ਕਿੱਦਾਂ
ਲੰਘੇ ਤੇਰੇ ਬਗੈਰ ਵੇ
ਕੀ ਪਤਾ ਨੀਂਦਰਾਂ
ਵੱਸਣ ਕਿਹੜੇ ਸ਼ਹਿਰ ਵੇ
ਆਵੇ ਨਹੀਂ ਜਖਮਾਂ ਤੇ ਬੂਰ ਵੇ
ਤੁਰ ਗਿਓਂ ਤੂੰ , ਅਸੀਂ ਵੇਖੀਏ ਨਾ ਮੂੰਹ
ਦੱਸ ਸਾਡਾ ਹੈ ਕੀ ਕਸੂਰ ਵੇ ....ਲਾਲੀ
 

Thanks For visiting my blog.

" ਗ਼ਜ਼ਲ"

" ਗ਼ਜ਼ਲ"

ਤੁਰਿਆਂ ਜੇ ਸਫਰ ਤੇ ਤੂੰ ਚਾਹਾਂ ਦੇ ਕਰਕੇ ।
ਮੰਜਿਲ ਤੋਂ ਨਾ ਭਟਕੀ ਰਾਹਾਂ ਦੇ ਕਰਕੇ ॥

ਫਾਂਸੀ ਤੇ ਚੜਨਾ ਤਾਂ ਹਸ ਹਸ ਕੇ ਚੜਨਾ ।
ਹਿੰਮਤ ਨਾ ਹਾਰੀੰ ਤੂੰ ਸਾਹਾਂ ਦੇ ਕਰਕੇ ॥

ਸੂਰਜ ਤਾਂ ਵੰਡੇ ਸਭ ਨੂੰ ਧੁੱਪ ਪਰੰਤੂ ।
ਸਾਡੇ ਘਰ ਨਾ ਪੁਜਦੀ ਸ਼ਾਹਾਂ ਦੇ ਕਰਕੇ ॥

ਮੰਜਿਲ ਦੇ ਕੋਲੋਂ ਉਹ ਮੁੜਿਆ ਹਰ ਵਾਰੀ ।
ਪਿੱਛੋਂ ਸੁਣ ਰਹੀਆਂ ਕੁਝ ਆਹਾਂ ਦੇ ਕਰਕੇ॥

ਚਿੰਗਾਰੀ ਸੀ ਅਪਣੀ ਪਿਆਰ ਕਹਾਣੀ ਜੋ।
ਭਾਂਬੜ ਹੋ ਨਿਬ੍ਹੜੀ ਅਫਵਾਹਾਂ ਦੇ ਕਰਕੇ ॥

ਸ਼ਾਇਦ ਮੈਂ ਫੜ ਲੈਂਦਾ ਬਾਂਹ ਤੇਰੀ ਸਜਣਾ ।
ਡਰਿਆ ਸੀ ਮੈਂ ਚੰਦ ਨਿਗਾਹਾਂ ਦੇ ਕਰਕੇ ॥

ਮਾੜਾ ਸੀ ਬੰਦਾ ਹੁਣ' ਬਾਬਾ ' ਹੈ ਬਣਿਆ ।
ਮੰਦਿਰ , ਮਸਜਿਦ ਤੇ ਦਰਗਾਹਾਂ ਦੇ ਕਰਕੇ ॥

ਬਦਨੀਤ ਅਗਰ ਹੁੰਦੇ ਗਮ ਨਾ ਹੋਣਾ ਸੀ ।
ਡੁੱਬੇ ਬੇੜੇ ਨੇਕ ਮਲਾਹਾਂ ਦੇ ਕਰਕੇ ॥

'ਲਾਲੀ' ਤੇਰਾ ਸੱਚ ਅਦਾਲਤ ਦੇ ਅੰਦਰ ।
ਹਰਿਆ ਝੂਠੇ ਚੰਦ ਗਵਾਹਾਂ ਦੇ ਕਰਕੇ॥


Thanks For visiting my blog.

ਹੁਣ ਮੇਰੇ ਇਸ ਹਾਲ ਦੀ


ਹੁਣ ਮੇਰੇ ਇਸ ਹਾਲ ਦੀ
ਕਿਹੜਾ ਗਵਾਹੀ ਭਰੇਗਾ ..................
ਮੇਰਿਆਂ ਹੰਝੂਆਂ ਤੋਂ ਹੁਣ
ਕਾਫ਼ਿਰ ਸਿਆਹੀ ਭਰੇਗਾ
ਤੁਬਕਾ ਤੁਬਕਾ ਲੈ ਕੇ
ਫਿਰ ਮੇਰੇ ਉੱਤੇ ਹੀ ਵਰੇਗਾ
ਹੁਣ ਮੇਰੇ ਇਸ ਹਾਲ ਦੀ ..................

ਹੁਣ ਮੇਰੇ ਇਸ ਹਾਲ ਨੂੰ
ਬੇਹਾਲ ਓਹੀਓ ਕਰੇਗਾ
ਹਾੜ ਦੀ ਤੱਪਦੀ ਹਵਾ ਚ
ਤਨੋਂ ਮਨੋਂ ਜੋ ਠਰੇਗਾ
ਮੇਰੇ ਮਨ ਦੀ ਸੂਰਤ ਨੂੰ
ਜੋ ਆਪ ਹੱਥੀਂ ਘੜੇਗਾ ........
ਹੁਣ ਮੇਰੇ ਇਸ ਹਾਲ ਦੀ ..................

ਚੰਨ ਜੇਹੀ ਸੂਰਤ ਨੂੰ ਟੋਲ
ਮੀਰਾ ਦੀ ਸੀਰਤ ਲਿਆ
ਫੁੱਲਾਂ ਨੂੰ ਗੁੰਦ ਵਾਲਾਂ ਵਿਚ
ਤਾਰਿਆਂ ਨੂੰ ਸਿਰ ਜੜਾ
ਕੁਝ ਵੀ ਕਰ ਲੈ ਮਗਰ
ਓਸ ਮੋਹਰੇ ਕੀਕਣ ਖੜੇੰਗਾ
ਹੁਣ ਮੇਰੇ ਇਸ ਹਾਲ ਦੀ ..................

ਹੁਣ ਮੇਰੇ ਇਸ ਹਾਲ ਦੀ
ਕਿਹੜਾ ਗਵਾਹੀ ਭਰੇਗਾ .................
 

Thanks For visiting my blog.

"ਗੀਤ "


"ਗੀਤ "

ਅੱਜ ਚੰਗੀ ਚੰਗੀ ਲੱਗੀ , ਮੈੰਨੂ ਇੱਕ ਕੁੜੀ ,
ਮੇਰੇ ਰੰਗ ਰੰਗੀ ਲੱਗੀ , ਮੈੰਨੂ ਇੱਕ ਕੁੜੀ 

ਸੂਹਾ ਸ਼ਾਲੂ ਉਹਦਾ ਕਿਸੇ ਚੀਰ ਸੁੱਟਿਆ ,
ਤੀਲਾ ਤੀਲਾ ਆਲਣੇ ਦਾ ਕਿਸੇ ਲੁੱਟਿਆ ,
ਖੁੱਲੀ ਕਦੇ ਸੰਗੀ ਲੱਗੀ , ਮੈੰਨੂ ਇੱਕ ਕੁੜੀ
ਅੱਜ ਚੰਗੀ ਚੰਗੀ ਲੱਗੀ ...................!!

ਨੇਰੀਆਂ ਨੇ ਘਰ ਉਹਦਾ ਹੈ ਉਜਾੜਿਆ ,
ਪੱਤਾ ਪੱਤਾ ਰੂਹ ਵਾਲਾ ਕਿਸੇ ਸਾੜਿਆ ,
ਕੰਡਿਆਂ ਤੇ ਟੰਗੀ ਲੱਗੀ , ਮੈਨੂੰ ਇੱਕ ਕੁੜੀ
ਅੱਜ ਚੰਗੀ ਚੰਗੀ ਲੱਗੀ ...................!!

ਸੱਚ ਸਾਫ਼ ਸਾਫ਼ ਬੋਲੇ ਬਿਨਾ ਡਰ ਤੋਂ
ਨੇਕੀ ਤੇ ਈਮਾਨ ਵਾਲੀ ਹੈ ਜੋ ਘਰ ਤੋਂ
ਝੂਠ ਲੜ ਮੰਗੀ ਲੱਗੀ , ਮੈੰਨੂ ਇੱਕ ਕੁੜੀ ,............

ਰੂਹ ਵਾਲਾ ਰਿਸ਼ਤਾ ਪਿਆਰਾ ਵਾਲਾ ਹੈ
ਭਾਵੇਂ ਰੰਗ ਗੋਰਾ , ਭੂਰਾ , ਭਾਵੇਂ ਕਾਲਾ ਹੈ
ਇਸ਼ਕੇ ਦੀ ਡੰਗੀ ਲੱਗੀ , ਮੈਨੂੰ ਇੱਕ ਕੁੜੀ ............
ਅੱਜ ਚੰਗੀ ਚੰਗੀ ਲੱਗੀ , ਮੈੰਨੂ ਇੱਕ ਕੁੜੀ ,............

ਅੱਜ ਚੰਗੀ ਚੰਗੀ ਲੱਗੀ , ਮੈੰਨੂ ਇੱਕ ਕੁੜੀ ,
ਮੇਰੇ ਰੰਗ ਰੰਗੀ ਲੱਗੀ , ਮੈੰਨੂ ਇੱਕ ਕੁੜੀ ...ਲਾਲੀ
5/14/2012


Thanks For visiting my blog.

'ਯਾਦ '


'ਯਾਦ '
ਹਰ ਵੇਲੇ
ਲਾਂਬੂ ਤੇਰੀ ਯਾਦ ਵਾਲਾ
ਅੜਿਆ ਵੇ
ਅੱਖਾਂ ਸਾਡੀਆਂ
ਦੇ ਵਿਚ ਮਚੇ ....
ਤੇਰੇ ਬਾਝੋਂ ਦੀਦਿਆਂ
ਨੂੰ ਕੋਈ ਨਾ ਹੀ
ਭਾਵੇ ਵੇ
ਨਾ ਹੀ ਸਾੰਨੂ ਹੋਰ
ਕੋਈ ਜਚੇ .......
ਚੋਰੀ ਛੁੱਪੇ ਤੱਕ
ਲਵੇ ਜੋ ਵੀ
ਤੇਰੀ ਲਾਟ ਨੂੰ
ਕਿੱਦਾਂ ਫਿਰ
ਤਾਬ ਤੋਂ ਬਚੇ .....
ਪੀੜ ਵੀ ਨਿਮਾਣੀ
ਸਾਡੇ ਦਿਲ ਵਾਲੀ
ਲੱਗਦੀ ਵੇ
ਦਿਲ ਸਾਡੇ ਵਿਚ
ਹੀ ਰਚੇ .......
ਕੌਣ ਆ ਕੇ ਹੁਣ
ਮੇਰੇ ਵਾਲਾਂ ਨੂੰ
ਸਵਾਰੇ ਵੇ ....
ਕਿਹੜਾ ਹੁਣ
ਸ਼ੀਸ਼ੇ ਮੋਹਰੇ ਜਚੇ .....
ਹਰ ਵੇਲੇ
ਲਾਂਬੂ ਤੇਰੀ ਯਾਦ ਵਾਲਾ
ਮਾਹੀਆ ਵੇ
ਅੱਖਾਂ ਸਾਡੀਆਂ
ਦੇ ਵਿਚ ਮਚੇ ......ਲਾਲੀ
 

Thanks For visiting my blog.

" ਗ਼ਜ਼ਲ"


" ਗ਼ਜ਼ਲ"

ਜਦ ਵੀ ਸੱਜਣ ਨੇੜੇ ਨੇੜੇ ਲਗਦੇ ਨੇ ।
ਲੱਖਾਂ ਜੁਗਨੂੰ ਖਾਬਾਂ ਅੰਦਰ ਸਜਦੇ ਨੇ॥1

ਰੋਸ਼ਨ ਹੁੰਦਾ ਹੈ ਹਰ ਕੋਨਾ ਵਿਹੜੇ ਦਾ ।
ਸੱਜਣ ਪੈਰ ਜਦੋ ਵਿਹੜੇ ਵਿਚ ਧਰਦੇ ਨੇ॥ 2

ਲੰਮ ਸਲੰਮੀ ਨਾਲ ਮਿਰੇ ਜਦ ਟੁਰਦੀ ਹੈ ।
ਕਿੰਨੇ ਦੀਪਕ ਰਾਹਾਂ ਦੇ ਵਿਚ ਬਲਦੇ ਨੇ ॥ 3

ਝਕਦੇ ਝਕਦੇ ਨੇੜੇ ਜਦ ਉਹ ਆਉਂਦੇ ਨੇ
ਰੁਕ ਰੁਕ ਕੇ ਫਿਰ ਸਾਹ ਵੀ ਮੇਰੇ ਚਲਦੇ ਨੇ ॥ 4

ਰਾਹਾਂ ਜਾ ਕੇ ਮਿਲੀਆਂ ਹਨ ਵਿਚ ਰਾਹਾਂ ਦੇ ।
ਕੰਢੇ ਨੇ ਜੋ ਅਪਣੀ ਥਾਂ ਨਾ ਛਡਦੇ ਨੇ ॥ 5

ਕੀ ਬਸਤੀ ਤੇ ਕੀ ਹੈ ਕਬਰਿਸਤਾਨ ਕੁੜੇ ।
ਆਸ਼ਿਕ਼ ਨਾ ਹੁਣ ਜਿਉਂਦੇ ਨਾ ਹੁਣ ਮਰਦੇ ਨੇ ॥ 6

ਜਦ ਵੀ ਤੇਰਾ ਚੇਤਾ ਮੈੰਨੂ ਆਇਆ ਹੈ ।
'ਲਾਲੀ' ਵਰਗੇ ਲੰਮੇ ਹੌਕੇ ਭਰਦੇ ਨੇ ॥७

Thanks For visiting my blog.

" ਗ਼ਜ਼ਲ"





" ਗ਼ਜ਼ਲ"

ਹੁਣ ਨਾ ਸਾਡੇ ਵਿਹੜੇ ਦੇ ਵਿਚ ਆਵਣ ਠੰਡੀਆਂ ਛਾਵਾਂ ।
ਹਰ ਪਾਸੇ ਨੇ ਤੱਤੀਆਂ ਧੁੱਪਾਂ , ਤਿੱਖੀਆਂ ਤੇਜ਼ ਹਵਾਵਾਂ ॥

ਨਾ ਸੋਚਾਂ ਨੂੰ ਬੂਰ ਪਿਆ ਹੈ ਤੇ ਨਾ ਹੀ ਮੌਲੇ ਪੱਤੇ ।
ਜੰਗਲ ਦੇ ਸੁੱਕੇ ਰੁੱਖਾਂ ਦੀ ਮੈਂ ਕੀਕਣ ਖੈਰ ਮਨਾਵਾਂ ॥

ਆਪਣੇ ਪੈਰੀਂ ਆਪ ਕੁਹਾੜਾ ਮਾਰਨ ਜਿਸ ਬਸਤੀ ਦੇ ਲੋਕ ।
ਉਸ ਬਸਤੀ ਵਿਚ ਹਾਸੇ ਠੱਠੇ ਮੈਂ ਵੰਡਣ ਕਿੱਦਾਂ ਜਾਵਾਂ ॥

ਪਰਦੇਸਾਂ ਵਿਚ ਪੂਰਨ ਪੁੱਤ ਭਟਕਣ ਰੋਜ਼ੀ ਰੋਟੀ ਖਾਤਿਰ ।
ਪਿੱਛੇ ਦੇਸ਼ 'ਚ ਰੁਲ ਗਈਆਂ ਨੇ ਇਛਰਾ ਵਰਗੀਆਂ ਮਾਵਾਂ ॥

ਕੰਧਾਂ ਹੀ ਕੰਧਾਂ ਨੇ ਇਥੇ , ਦਮ ਘੁਟਦਾ ਹੈ ਘਰ ਅੰਦਰ ।
ਦਿਲ ਕਰਦਾ ਹੈ ਕੰਧਾਂ ਦੇ ਅੰਦਰ ਰੋਸ਼ਨ ਦਾਨ ਬਣਾਵਾਂ ॥

ਜੋ ਰੁਖ ਵਧਦੇ ਵਧਦੇ' ਲਾਲੀ 'ਹੱਦੋਂ ਵਧ ਲੰਮੇ ਹੋ ਜਾਵਣ ।
ਪਰਛਾਵਾਂ ਹੁੰਦਾ ਹੈ ਉਹਨਾਂ ਦਾ ਪਰ ਹੋਣ ਨਾ ਠੰਡੀਆਂ ਛਾਵਾਂ ॥

ਕਿੰਨਾ ਪਾਕ ਪਵਿੱਤਰ ਰਿਸ਼ਤਾ ਦੋ ਪਲ ਵਿਚ ਬਣਦਾ 'ਲਾਲੀ ' ।
ਸਾਰੀ ਉਮਰ ਨਿਭਾਉਣੀ ਪੈਂਦੀ ਹੈ ਲੈ ਕੇ ਚਾਰ ਕੁ ਲਾਵਾਂ ॥
 
Thanks For visiting my blog.

"ਧਾਰਮਿਕ"


"ਧਾਰਮਿਕ"

ਕਾਸ਼ ਮੈਂ ਇੰਨਾ ਕੁ
ਧਾਰਮਿਕ ਹੋ
ਜਾਵਾਂ ਕਿ ਹਰ ਧਰਮ
ਮੈਨੂੰ ਆਪਣਾ ਹੀ ਲੱਗੇ ...
ਪਰ ਮੈਂ ਸਿਰਫ ਇੰਨਾ
ਕੁ ਹੀ ਧਾਰਮਿਕ ਹਾਂ
ਕਿ ਮੈਨੂੰ ਸਿਰਫ
ਆਪਣਾ ਧਰਮ ਤਾਂ
ਧਰਮ ਲੱਗਦਾ ਹੈ
ਤੇ ਬਾਕੀ ਸਭ ਕੁਝ
ਅਧਰਮ !
 
Thanks For visiting my blog.

"ਮੂਕ ਦਰਸ਼ਕ "


"ਮੂਕ ਦਰਸ਼ਕ "

ਮੂਕ ਦਰਸ਼ਕ ਜੀ ...ਹਾਂ
ਮੈਂ ਹਾਂ ਇੱਕ ਮੂਕ ਦਰਸ਼ਕ
ਆਲੇ -ਦੁਆਲੇ ਤੋਂ ਬੇਖ਼ਬਰ
ਬਸ ਇੱਕ ਮੂਕ ਦਰਸ਼ਕ ....
ਮੇਰੀ ਮੇਰੇ ਅੰਦਰ ਨਾਲ
ਰੋਜ਼ ਹੀ ਕਿੰਨੀ ਲੜਾਈ
ਹੁੰਦੀ ਹੈ ਪਰ ਫਿਰ
ਵੀ ਮੈਂ ਹੋ ਜਾਣਾ ਹਾਂ
ਮੂਕ ਦਰਸ਼ਕ ....
ਮੇਰੇ ਆਸੇ ਪਾਸੇ ਦੇ
ਪਾਤਰ ਕੈਸੇ ਕੈਸੇ
ਦਰਿਸ਼ ਪੇਸ਼ ਕਰਦੇ ਨੇ
ਪਰ ਫਿਰ ਵੀ ਮੈਂ ਹਾਂ
ਮੂਕ ਦਰਸ਼ਕ ....
ਮੇਰੀਆਂ ਅਖਾਂ ਤੋਂ ਜਦ
ਇਹ ਸਭ ਕੁਝ ਮੇਰੇ ਦਿਲ
ਤੱਕ ਲਹਿੰਦਾ ਹੈ ਤਾਂ
ਸ਼ੁਰੂ ਹੋ ਜਾਂਦਾ ਹੈ
ਆਤਮ-ਦਵੰਦ ...
ਪਰ ਮੈਂ ਬੋਲਦਾ ਨਹੀਂ ...
ਬਸ ਮੂਕ ਦਰਸ਼ਕ
ਜਿਵੇਂ ਕਿਸੇ ਨਿਰਦੇਸ਼ਕ ਨੇ
ਸਕਰਿਪਟ ਮੇਰੇ ਹਥ
ਫੜਾ ਦਿੱਤੀ ਹੋਵੇ
ਪਰ ਵਿਚ ਡਾਇਲੋਗ ....
ਕੋਈ ਵੀ ਨਾ ਹੋਵੇ
ਮੈਂ ਬਸ ਰਹਾਂ ਇੱਕ
ਮੂਕ ਦਰਸ਼ਕ !!
ਜਦੋਂ ਮੈਂ ਸਿਰਫ ਮੂਕ
ਦਰਸ਼ਕ ਹੀ ਹਾਂ ਤਾਂ
ਫਿਰ ਆਪਣੇ ਆਪ ਨਾਲ
ਦਵੰਦ ਕਿਉਂ ....
ਫਿਰ ਕੋਈ ਮੈਨੂੰ
ਤਾਕੀਦ ਕਰਦਾ ਹੈ ...
ਨਹੀਂ ਤੂੰ ਚੁੱਪ ਹੀ ਰਹਿ
ਬਣ ਕੇ ਰਹਿ ਬਸ
ਇੱਕ ਮੂਕ ਦਰਸ਼ਕ ...
ਤੇਰੀ ਭਾਸ਼ਾ ਇਹਨਾਂ ਨੂੰ
ਤੇ ਉਹਨਾਂ ਦੀ ਭਾਸ਼ਾ
ਤੈਨੂੰ ਸਮਝ ਨਹੀਂ ਆਉਣੀ ....
ਬਸ ਇੱਕ ਮੂਕ ਦਰਸ਼ਕ ..
ਲਾਲੀ
ਸਤਾਈ ਜੁਲਾਈ ਦੋ ਹਜ਼ਾਰ ਬਾਰਾਂ
 
Thanks For visiting my blog.

"ਕਿਉਂ"

"ਕਿਉਂ"

ਕਿਸ ਵੱਲ ਹੁਣ ਉਂਗਲ ਕਰਾਂ 
ਕਿਸ ਦਾ ਹੈ ਸਭ ਦੋਸ਼ 
ਅੱਜ ਕਿੰਨੇ ਲੋਕ ਹੀ ਮਰ ਗਏ
ਜੋ ਸਨ ਬਸ ਨਿਰਦੋਸ਼ .......

ਰੋਂਦੀ ਵੇਖੀ ਮਾਂ ਮੈਂ
ਤੇ ਰੋਂਦਾ ਸੀ ਇੱਕ ਬਾਲ
ਚੇਹਰੇ ਉੱਤੇ ਵੇਖਿਆ
ਕੋਈ ਗਹਿਰਾ ਜਿਹਾ ਸਵਾਲ ........

ਸਭ ਦਾ ਚੰਗਾ ਲੋੜੀਏ
ਸਭ ਦੀ ਮੰਗੀਏ ਖੈਰ
ਰੱਬ ਦੇ ਬੰਦਿਆ ਨਾਲ ਭਲਾ
ਦੱਸੋ ਕਾਹਦਾ ਵੈਰ ........

ਦਿਲ ਉਦਾਸ ਹੈ ਅੱਜ
ਤੇ ਸਿੱਲੇ ਸਿੱਲੇ ਨੈਣ
ਜਾਗ ਅਮਰੀਕਾ ਸੁੱਤਿਆ
ਲੁੱਟ ਗਿਆ ਸੁਖ ਚੈਨ........

ਅਗਸਤ ਪੰਜ ਵੀਹ ਸੋ ਬਾਰਾ 


Thanks For visiting my blog.

"ਨਜ਼ਮ -ਆਜ਼ਾਦੀ "

"ਨਜ਼ਮ -ਆਜ਼ਾਦੀ "
ਉਹ ਕਿਸੇ ਮਰਮਰੀ ਅੰਗ ਵਰਗੀ 
ਅਸੀਂ ਕੱਜਲ ਸਿਆਹ ਤੇ ਖਾਕ ਜੇਹੇ 
ਅਸੀਂ ਹੰਢੇ ਵਰਤੇ ਵਕਤਾਂ ਦੇ 
ਉਹ ਕੋਰੀ ਪਵਿੱਤਰ ਪਾਕ ਜੇਹੀ 

ਉਹ ਤੁਰਦੀ ਜਦ ਤਾਂ ਵਕਤਾਂ ਦੇ
ਪੈਰਾਂ ਵਿਚ ਬੇੜੀ ਪਾ ਦੇਵੇ
ਇੱਕ ਭੈੜੀ ਨਿਗਾਹ ਲੁਟੇਰੇ ਦੀ
ਕਿਸੇ ਚੰਦਰੇ ਮਾੜੇ ਸਾਕ ਜੇਹੀ

ਅਸੀਂ ਪਾ ਜੰਜੀਰਾਂ ਜੰਮੇ ਜੀ
ਸਾਡੀ ਪੁੱਛੇ ਕਿਹੜਾ ਬਾਤ ਇੱਥੇ
ਉਹ ਵੱਸਦੀ ਕਿਧਰੇ ਹੋਰ ਰਹੀ
ਅਸੀਂ ਲੱਭਦੇ ਰਹੇ ਦਿਨ ਰਾਤਇੱਥੇ

ਕੁਝ ਪਾਗਲ ਕੀਤਾ ਸਮਿਆਂ ਨੇ
ਕੁਝ ਅਸੀਂ ਸ਼ੁਧਾਈ ਹੋਏ ਹਾਂ
ਉਹ ਲੰਘਦੇ ਰਹੇ ਲਿਤਾੜ ਸਾਨੂੰ
ਉਂਝ ਸਾਡੀ ਮਾਨਸ ਜਾਤ ਇੱਥੇ

ਅਸੀਂ ਰਹਿਣਾ ਚਾਹੀਏ ਬੰਧਨਾਂ ਚ
ਹੈ ਢਾਡਾ ਹੀ ਕਮਾਲ ਇੱਥੇ
ਉਹ ਢਾਹੁੰਦੇ ਰਹੇ , ਅਸੀਂ ਡਿੱਗਦੇ ਰਹੇ
ਹੈ ਸਮੇਂ ਦੀ ਟੇਢੀ ਚਾਲ ਇੱਥੇ

ਜਾਂ ਅਸੀਂ ਹੀ ਹਾਂ ਕਮਜ਼ੋਰ ਬੜੇ
ਜਾਂ ਉਹ ਹੀ ਜ਼ਾਲਿਮ ਬਾਹਲੇ ਨੇ
ਜੇ ਉਹਨਾਂ ਤੇ ਕੋਈ ਜ਼ੁਲਮ ਕਰੇ
ਅਸੀਂ ਬਣਦੇ ਰਹੇ ਹਾਂ ਢਾਲ ਇੱਥੇ

ਸਾਨੂੰ ਰੋਟੀ ਤੋਂ ਹੀ ਵੇਹਲ ਨਹੀਂ
ਉਹ ਲੁੱਟਣ ਚ ਮਸਰੂਫ ਰਹੇ
ਕਦ ਤੀਕ ਇਹ ਚੱਕਰ ਚਲੂਗਾ
ਲੰਘੇ ਦਿਨ ਮਹੀਨਾ ਸਾਲ ਇੱਥੇ

ਆਓ ਤੁਰੀਏ ਸਾਰੇ ਰਲ ਕੇ ਜੀ
ਉਸਨੂੰ ਫਿਰ ਮੋੜ ਲਿਆਈਏ ਜੀ
ਫਿਰ ਕਰੀਏ ਲੋਕਾ ਅਰਪਣ ਜੀ
ਫਿਰ ਕਰੀਏ ਕੋਈ ਕਮਾਲ ਇੱਥੇ
ਲਾ


Thanks For visiting my blog.

"ਫਿਰ ਜੀ ਕਰੇ "


"ਫਿਰ ਜੀ ਕਰੇ "

ਫਿਰ ਜੀ ਕਰੇ
ਮੈਂ ਆਪਣੇ ਪਿੰਡ...
ਘਰ ਦੇ ਬਾਹਰ
ਤੂਤ ਦੀ ਛਾਵੇਂ
ਸ਼ਿਖਰ ਦੁਪਿਹਰੇ
ਟੁੱਟੀ ਜਿਹੀ ਮੰਜੀ ਉੱਤੇ
ਜਿਹਦੀ ਪੈੰਦ ਵੀ ਢਿੱਲੀ
ਹੋ ਗਈ ਹੋਵੇ
ਆਪਣੇ ਸਿਰ ਥੱਲੇ ਬਾਂਹ ਰਖ ਕੇ
ਘੂਕ ਸੁੱਤਾ ਪਿਆ ਹੋਵਾਂ ......
ਤੇ ਨੇੜਿਓਂ ਹੀ ਕੋਈ ਬੰਦਾ
ਸਾਇਕਲ ਤੋਂ ਬਿਨਾ ਉੱਤਰੇ
ਥੱਲੇ ਪੈਰ ਲਾ ਕੇ ..
ਘੰਟੀ ਮਾਰ ਕੇ ਮੈਨੂੰ ਪੁਛੇ
"ਭਾਉ , ਮਾਸਟਰਾਂ ਦਾ ਘਰ ਕਿਹੜਾ ?"
 

Thanks For visiting my blog.

ਗ਼ਜ਼ਲ


ਗ਼ਜ਼ਲ
ਜ਼ੁਲਮ ਤਸ਼ਦੱਦ ਜਰਦਾ ਬੰਦਾ ।
ਨਾ ਜਿਉਂਦਾ ਨਾ ਮਰਦਾ ਬੰਦਾ ॥
ਉਂਝ ਤਾਂ ਬਣਿਆ ਫਿਰਦਾ ਮਾਲਿਕ ।
ਕਿਸ ਮਾਲਿਕ ਤੋਂ ਡਰਦਾ ਬੰਦਾ ॥
ਬਣ ਜਾਂਦਾ ਜੋ ਦਰਸ਼ਕ ਏਥੇ ।
ਨਾ ਜਿਤਦਾ ਨਾ ਹਰਦਾ ਬੰਦਾ ॥
ਮਾੜੇ ਦੀ ਇਹ ਬਾਤ ਨਾ ਪੁੱਛੇ ।
ਤਕੜੇ ਕੋਲੋਂ ਡਰਦਾ ਬੰਦਾ ॥
ਢਿੱਡ ਕਿਸੇ ਦਾ ਭਰ ਨਾ ਸਕਦਾ ।
ਬੈਂਕਾ ਨੂੰ ਹੈ ਭਰਦਾ ਬੰਦਾ ॥
ਬੰਦੇ ਦਾ ਜੇ ਬੰਦਾ ਦਾਰੂ ।
ਮਾੜੇ ਤੇ ਕਿਉਂ ਵਰਦਾ ਬੰਦਾ ॥
ਮੇਰੇ ਨਾਲ ਦਗਾ ਜਿਸ ਕੀਤਾ ।
ਮੇਰਾ ਸੀ ਉਹ ਘਰ ਦਾ ਬੰਦਾ ॥
ਸਰਦਾ ਨਾ ਉਸ ਕੋਲੋਂ ਕੁਝ ਵੀ ।
ਉਂਝ ਤਾ ਬਣਦਾ ਸਰਦਾ ਬੰਦਾ ॥
ਠਰਦਾ ਹੈ ਤਾਂ ਬਸ ਅੰਦਰ ਦੇ ।
ਪਾਲੇ ਕੋਲੋਂ ਠਰਦਾ ਬੰਦਾ ॥
ਪੂਜਾ ਵੀ 'ਤੇ ਲੁੱਟਾਂ ਖੋਹਾਂ ।
ਕੀ ਕੀ ਕਾਰੇ ਕਰਦਾ ਬੰਦਾ ॥
ਸਭ ਕੁਝ ਏਥੇ ਰਹਿ ਜਾਣਾ ਪਰ ।
ਮੇਰੀ ਮੇਰੀ ਕਰਦਾ ਬੰਦਾ ॥
ਕਤਲ ਕਰੇ ਜੋ ਮਾਨਵਤਾ ਦਾ ।
ਇਕ ਦਿਨ ਖੁਦ ਵੀ ਮਰਦਾ ਬੰਦਾ ॥
ਲਾਲੀ ਨੂੰ ਬਸ ਭਾਊਂਦਾ ਹੈ ਜੋ ।
ਸੀਸ ਤਲੀ 'ਤੇ ਧਰਦਾ ਬੰਦਾ ॥
 

Thanks For visiting my blog.

"ਕਵਿਤਾ "


"ਕਵਿਤਾ "


ਜਦ ਵੀ ਕਵਿਤਾ ਪੜਦਾ ਕੋਈ

ਅੰਦਰ ਖਾਤੇ ਲੜਦਾ ਕੋਈ


ਤੱਕੇ ਬਸ ਹੁਣ ਚਾਰ ਚੁਫੇਰਾ

ਖੁਦ ਅੰਦਰ ਨਾ ਵੜਦਾ ਕੋਈ



ਗਜ਼ਲਾਂ ,ਨਜ਼ਮਾਂ ਤੇ ਕਵਿਤਾਵਾਂ

ਦਿਲ ਵਾਲਾ ਹੀ ਪੜਦਾ ਕੋਈ



ਕਵਿਤਾ ਲਿਖਣੀ ਢਾਡੀ ਔਖੀ

ਚੁਣ ਚੁਣ ਅੱਖਰ ਜੜਦਾ ਕੋਈ


ਭੀੜ ਬਣੇ ਜਦ ਲੋਕਾਂ ਉੱਤੇ

ਜਿਗਰੇ ਵਾਲਾ ਖੜਦਾ ਕੋਈ



ਯਾਰ ਬੁਰੇ ਤੋਂ ਦੁਸ਼ਮਨ ਚੰਗਾ

ਦੋਸ਼ ਕਿਸੇ ਸਿਰ ਮੜਦਾ ਕੋਈ


ਮੁਰਸ਼ਿਦ ਦਾ ਲੜ ਫੜ ਕੇ ਲਾਲੀ

ਪੌੜੀ ਪੌੜੀ ਚੜਦਾ ਕੋਈ
 

Thanks For visiting my blog.

"ਲਕੀਰਾਂ "


"ਲਕੀਰਾਂ "
ਏਨਾ ਸੌਖਾ ਤਾਂ ਨਹੀਂ 
ਹੁੰਦਾ ਲਕੀਰਾਂ ਦੇ ਵਿਚ ਤੁਰਨਾ 
ਪਹਿਲੀ ਲਕੀਰ ਵਿਚ ਵੜ ਕੇ 
ਤੇ ਫਿਰ ਅਖੀਰ ਤੇ ਜਾ ਕੇ 
ਅਗਲੀ ਲਕੀਰ ਵਿਚ 
ਵੜਨਾ ,ਫਿਰ ਉਸ ਲਕੀਰ ਵਿਚ 
ਹੀ ਤੁਰਨਾ , ਇੰਨਾ ਸੌਖਾ ਤਾਂ ਨਹੀਂ !
ਕਦੇ ਕਦੇ ਲਕੀਰਾਂ ਮਿਟਾਉਣ 
ਨੂੰ ਜੀ ਕਰਦਾ ਹੈ ਤੇ 
ਫਿਰ ਸੋਚਦਾ ਹਾਂ ਕਿ ਜੇ ਲਕੀਰਾਂ 
ਦੇ ਹੋਣ ਤੇ ਤੁਰਨਾ ਇੰਨਾ ਸੌਖਾ ਨਹੀਂ 
ਤਾਂ ਬਿਨਾ ਲਕੀਰਾਂ ਤੋਂ 
ਤੁਰਨਾ ,,,ਵੀ ਤਾਂ ਸੌਖਾ 
ਨਹੀਂ ਹੋਵੇਗਾ .....
ਲਾਲੀ 9/11/2012


Thanks For visiting my blog.