Sep 23, 2012

"ਧਾਰਮਿਕ"


"ਧਾਰਮਿਕ"

ਕਾਸ਼ ਮੈਂ ਇੰਨਾ ਕੁ
ਧਾਰਮਿਕ ਹੋ
ਜਾਵਾਂ ਕਿ ਹਰ ਧਰਮ
ਮੈਨੂੰ ਆਪਣਾ ਹੀ ਲੱਗੇ ...
ਪਰ ਮੈਂ ਸਿਰਫ ਇੰਨਾ
ਕੁ ਹੀ ਧਾਰਮਿਕ ਹਾਂ
ਕਿ ਮੈਨੂੰ ਸਿਰਫ
ਆਪਣਾ ਧਰਮ ਤਾਂ
ਧਰਮ ਲੱਗਦਾ ਹੈ
ਤੇ ਬਾਕੀ ਸਭ ਕੁਝ
ਅਧਰਮ !
 
Thanks For visiting my blog.

"ਮੂਕ ਦਰਸ਼ਕ "


"ਮੂਕ ਦਰਸ਼ਕ "

ਮੂਕ ਦਰਸ਼ਕ ਜੀ ...ਹਾਂ
ਮੈਂ ਹਾਂ ਇੱਕ ਮੂਕ ਦਰਸ਼ਕ
ਆਲੇ -ਦੁਆਲੇ ਤੋਂ ਬੇਖ਼ਬਰ
ਬਸ ਇੱਕ ਮੂਕ ਦਰਸ਼ਕ ....
ਮੇਰੀ ਮੇਰੇ ਅੰਦਰ ਨਾਲ
ਰੋਜ਼ ਹੀ ਕਿੰਨੀ ਲੜਾਈ
ਹੁੰਦੀ ਹੈ ਪਰ ਫਿਰ
ਵੀ ਮੈਂ ਹੋ ਜਾਣਾ ਹਾਂ
ਮੂਕ ਦਰਸ਼ਕ ....
ਮੇਰੇ ਆਸੇ ਪਾਸੇ ਦੇ
ਪਾਤਰ ਕੈਸੇ ਕੈਸੇ
ਦਰਿਸ਼ ਪੇਸ਼ ਕਰਦੇ ਨੇ
ਪਰ ਫਿਰ ਵੀ ਮੈਂ ਹਾਂ
ਮੂਕ ਦਰਸ਼ਕ ....
ਮੇਰੀਆਂ ਅਖਾਂ ਤੋਂ ਜਦ
ਇਹ ਸਭ ਕੁਝ ਮੇਰੇ ਦਿਲ
ਤੱਕ ਲਹਿੰਦਾ ਹੈ ਤਾਂ
ਸ਼ੁਰੂ ਹੋ ਜਾਂਦਾ ਹੈ
ਆਤਮ-ਦਵੰਦ ...
ਪਰ ਮੈਂ ਬੋਲਦਾ ਨਹੀਂ ...
ਬਸ ਮੂਕ ਦਰਸ਼ਕ
ਜਿਵੇਂ ਕਿਸੇ ਨਿਰਦੇਸ਼ਕ ਨੇ
ਸਕਰਿਪਟ ਮੇਰੇ ਹਥ
ਫੜਾ ਦਿੱਤੀ ਹੋਵੇ
ਪਰ ਵਿਚ ਡਾਇਲੋਗ ....
ਕੋਈ ਵੀ ਨਾ ਹੋਵੇ
ਮੈਂ ਬਸ ਰਹਾਂ ਇੱਕ
ਮੂਕ ਦਰਸ਼ਕ !!
ਜਦੋਂ ਮੈਂ ਸਿਰਫ ਮੂਕ
ਦਰਸ਼ਕ ਹੀ ਹਾਂ ਤਾਂ
ਫਿਰ ਆਪਣੇ ਆਪ ਨਾਲ
ਦਵੰਦ ਕਿਉਂ ....
ਫਿਰ ਕੋਈ ਮੈਨੂੰ
ਤਾਕੀਦ ਕਰਦਾ ਹੈ ...
ਨਹੀਂ ਤੂੰ ਚੁੱਪ ਹੀ ਰਹਿ
ਬਣ ਕੇ ਰਹਿ ਬਸ
ਇੱਕ ਮੂਕ ਦਰਸ਼ਕ ...
ਤੇਰੀ ਭਾਸ਼ਾ ਇਹਨਾਂ ਨੂੰ
ਤੇ ਉਹਨਾਂ ਦੀ ਭਾਸ਼ਾ
ਤੈਨੂੰ ਸਮਝ ਨਹੀਂ ਆਉਣੀ ....
ਬਸ ਇੱਕ ਮੂਕ ਦਰਸ਼ਕ ..
ਲਾਲੀ
ਸਤਾਈ ਜੁਲਾਈ ਦੋ ਹਜ਼ਾਰ ਬਾਰਾਂ
 
Thanks For visiting my blog.

"ਕਿਉਂ"

"ਕਿਉਂ"

ਕਿਸ ਵੱਲ ਹੁਣ ਉਂਗਲ ਕਰਾਂ 
ਕਿਸ ਦਾ ਹੈ ਸਭ ਦੋਸ਼ 
ਅੱਜ ਕਿੰਨੇ ਲੋਕ ਹੀ ਮਰ ਗਏ
ਜੋ ਸਨ ਬਸ ਨਿਰਦੋਸ਼ .......

ਰੋਂਦੀ ਵੇਖੀ ਮਾਂ ਮੈਂ
ਤੇ ਰੋਂਦਾ ਸੀ ਇੱਕ ਬਾਲ
ਚੇਹਰੇ ਉੱਤੇ ਵੇਖਿਆ
ਕੋਈ ਗਹਿਰਾ ਜਿਹਾ ਸਵਾਲ ........

ਸਭ ਦਾ ਚੰਗਾ ਲੋੜੀਏ
ਸਭ ਦੀ ਮੰਗੀਏ ਖੈਰ
ਰੱਬ ਦੇ ਬੰਦਿਆ ਨਾਲ ਭਲਾ
ਦੱਸੋ ਕਾਹਦਾ ਵੈਰ ........

ਦਿਲ ਉਦਾਸ ਹੈ ਅੱਜ
ਤੇ ਸਿੱਲੇ ਸਿੱਲੇ ਨੈਣ
ਜਾਗ ਅਮਰੀਕਾ ਸੁੱਤਿਆ
ਲੁੱਟ ਗਿਆ ਸੁਖ ਚੈਨ........

ਅਗਸਤ ਪੰਜ ਵੀਹ ਸੋ ਬਾਰਾ 


Thanks For visiting my blog.