Showing posts with label ਕਵਿਤਾ. Show all posts
Showing posts with label ਕਵਿਤਾ. Show all posts

Jun 23, 2015

"ਆਜ਼ਾਦੀ "




"ਆਜ਼ਾਦੀ "
ਉਹ ਕਿਸੇ ਮਰਮਰੀ ਅੰਗ ਵਰਗੀ 
ਅਸੀਂ ਕੱਜਲ ਸਿਆਹ ਤੇ ਖਾਕ ਜੇਹੇ 
ਅਸੀਂ ਹੰਢੇ ਵਰਤੇ ਵਕਤਾਂ ਦੇ 
ਉਹ ਕੋਰੀ ਪਵਿੱਤਰ ਪਾਕ ਜੇਹੀ 

ਉਹ ਤੁਰਦੀ ਜਦ ਤਾਂ ਵਕਤਾਂ ਦੇ
ਪੈਰਾਂ ਵਿਚ ਬੇੜੀ ਪਾ ਦੇਵੇ
ਇੱਕ ਭੈੜੀ ਨਿਗਾਹ ਲੁਟੇਰੇ ਦੀ
ਕਿਸੇ ਚੰਦਰੇ ਮਾੜੇ ਸਾਕ ਜੇਹੀ

ਅਸੀਂ ਪਾ ਜੰਜੀਰਾਂ ਜੰਮੇ ਜੀ
ਸਾਡੀ ਪੁੱਛੇ ਕਿਹੜਾ ਬਾਤ ਇੱਥੇ
ਉਹ ਵੱਸਦੀ ਕਿਧਰੇ ਹੋਰ ਰਹੀ
ਅਸੀਂ ਲੱਭਦੇ ਰਹੇ ਦਿਨ ਰਾਤਇੱਥੇ

ਕੁਝ ਪਾਗਲ ਕੀਤਾ ਸਮਿਆਂ ਨੇ
ਕੁਝ ਅਸੀਂ ਸ਼ੁਧਾਈ ਹੋਏ ਹਾਂ
ਉਹ ਲੰਘਦੇ ਰਹੇ ਲਿਤਾੜ ਸਾਨੂੰ
ਉਂਝ ਸਾਡੀ ਮਾਨਸ ਜਾਤ ਇੱਥੇ

ਅਸੀਂ ਰਹਿਣਾ ਚਾਹੀਏ ਬੰਧਨਾਂ ਚ
ਹੈ ਢਾਡਾ ਹੀ ਕਮਾਲ ਇੱਥੇ
ਉਹ ਢਾਹੁੰਦੇ ਰਹੇ , ਅਸੀਂ ਡਿੱਗਦੇ ਰਹੇ
ਹੈ ਸਮੇਂ ਦੀ ਟੇਢੀ ਚਾਲ ਇੱਥੇ

ਜਾਂ ਅਸੀਂ ਹੀ ਹਾਂ ਕਮਜ਼ੋਰ ਬੜੇ
ਜਾਂ ਉਹ ਹੀ ਜ਼ਾਲਿਮ ਬਾਹਲੇ ਨੇ
ਜੇ ਉਹਨਾਂ ਤੇ ਕੋਈ ਜ਼ੁਲਮ ਕਰੇ
ਅਸੀਂ ਬਣਦੇ ਰਹੇ ਹਾਂ ਢਾਲ ਇੱਥੇ

ਸਾਨੂੰ ਰੋਟੀ ਤੋਂ ਹੀ ਵੇਹਲ ਨਹੀਂ
ਉਹ ਲੁੱਟਣ ਚ ਮਸਰੂਫ ਰਹੇ
ਕਦ ਤੀਕ ਇਹ ਚੱਕਰ ਚਲੂਗਾ
ਲੰਘੇ ਦਿਨ ਮਹੀਨਾ ਸਾਲ ਇੱਥੇ

ਆਓ ਤੁਰੀਏ ਸਾਰੇ ਰਲ ਕੇ ਜੀ
ਉਸਨੂੰ ਫਿਰ ਮੋੜ ਲਿਆਈਏ ਜੀ
ਫਿਰ ਕਰੀਏ ਲੋਕਾ ਅਰਪਣ ਜੀ
ਫਿਰ ਕਰੀਏ ਕੋਈ ਕਮਾਲ ਇੱਥੇ 



Thanks For visiting my blog.

"ਫਿਰ ਜੀ ਕਰੇ "


"ਫਿਰ ਜੀ ਕਰੇ "


ਫਿਰ ਜੀ ਕਰੇ 


ਮੈਂ ਆਪਣੇ ਪਿੰਡ...


ਘਰ ਦੇ ਬਾਹਰ 


ਤੂਤ ਦੀ ਛਾਵੇਂ


ਸ਼ਿਖਰ ਦੁਪਿਹਰੇ


ਟੁੱਟੀ ਜਿਹੀ ਮੰਜੀ ਉੱਤੇ


ਜਿਹਦੀ ਪੈੰਦ ਵੀ ਢਿੱਲੀ


ਹੋ ਗਈ ਹੋਵੇ


ਆਪਣੇ ਸਿਰ ਥੱਲੇ ਬਾਂਹ ਰਖ ਕੇ


ਘੂਕ ਸੁੱਤਾ ਪਿਆ ਹੋਵਾਂ ......


ਤੇ ਨੇੜਿਓਂ ਹੀ ਕੋਈ ਬੰਦਾ


ਸਾਇਕਲ ਤੋਂ ਬਿਨਾ ਉੱਤਰੇ


ਥੱਲੇ ਪੈਰ ਲਾ ਕੇ ..


ਘੰਟੀ ਮਾਰ ਕੇ ਮੈਨੂੰ ਪੁਛੇ


"ਭਾਉ , ਮਾਸਟਰਾਂ ਦਾ ਘਰ ਕਿਹੜਾ ?"


Thanks For visiting my blog.

Diwa



Thanks For visiting my blog.

Sep 23, 2012

( दो जन्म )



( दो जन्म )
हाँ , आज हुआ है मेरा
जन्म ,
एक शानदार हस्पताल में ....
कमरे में टीवी है ...
बाथरूम है ...फ़ोन है ....
तीन वक्त का खाना
आता है .....
जब मेरा जन्म हुआ
तो मेरे पास ...
डाक्टरों और नर्सों
का झुरमट ....
मेरी माँ मुझे देखकर
अपनी पीड़ा को
कम करने की कोशिश
कर रही है .....
हर तरफ ख़ुशी बिखर
गयी है मेरे आने से ....
दुनिया की हर अख़बार में ,
टीवी पे , फेसबुक पे ,
ट्विटर पे ......हर जगह
पे घोषणा हो रही है
हमारे आने की .....
मेरे पिता जी व्यस्त है
लोगों के मिलने में ...
फोन सुनने में ...
उनकी ख़ुशी का
कोई ठिकाना नहीं ...
चारों तरफ बस ख़ुशी ही ख़ुशी
हाँ मेरा भी जन्म हुआ
है आज ....
एक सडक के किनारे
गरीब की झोंपड़ी में .....
उस झोंपड़ी में ....
बस एक दिया है ...
जो न मात्र रौशनी दे रहा है .....
मेरी माँ पीड़ा से अभी भी
कराह रही थी .....
कोई डाक्टर या नर्स नहीं
आई थी ...
पास वाली झोंपड़ी से
ही एक औरत ने
आकर मेरे पैदा
होने में सहायता की .....
मेरे पिता जी उस वक्त
भी मजदूरी कर के घर
आए ......
कैसा है मेरा आना
कोई भी खुश नहीं हो रहा
सिवाए मेरी माँ के .....
मेरे पिता जी अब
यह सोच रहे है कि
पहले दो लोगों का
ही मुश्किल से चलता है ...
अब तीन तीन लोगों का ....
कैसे चलेगा ......
हाँ अगर किसी को
दरअसल ख़ुशी
हुई होगी तो मेरे
पिता जी के मालिक
को ....
जिसको लगा कि
उसका एक और
मजदूर बढ़ गया है ....
इन दोनों ही जन्मों
में जमीन आसमान
का फर्क है .....
हाँ अगर कुछ समान्य
है तो दोनों माताओं का
इस क्रिया से गुजरना
पर फिर भी हम कैसे
कह देते हैं ,
सभी मानुष एक से है
जभ भी सोचता हूँ ..
विचलित हो जाता हूँ ...
पर इसका जवाब मेरे
पास तो नहीं है .....लाली
 
Thanks For visiting my blog.

ਕੋਈ ਐਸੀ ਰਮਜ਼ ਸਿਖਾ ................!!!


ਕੀ ਸੁਣਿਆ ਸਖੀਓ ਮੈਂ ਨੀ ....
ਸੁਣ ਕੇ ਹੁੰਦੀ ਏ ਟੁੱਟ ਭੱਜ
ਨੀ ਮੈਨੂ ਹੱਸਣਾ ਕੋਈ ਦੱਸ ਦੇ
ਮੈਨੂ ਰੋਵਣ ਦਾ ਨਾ ਚੱਜ ...

ਨੀ ਮੇਰੇ ਦਿਲ ਦੇ ਅੰਦਰੇ ਕਿਧਰੇ
ਕੋਈ ਉਠਦੀ ਸੁੱਕੀ ਪੀੜ
ਮੇਰਾ ਸ਼ਾਲੂ ਨੀਲਾ ਹੋ ਗਿਆ
ਵਿਚ ਸੂਲਾਂ ਦਿੱਤੀਆਂ ਬੀੜ

ਕਰੋ ਹੀਲਾ , ਕਰੋ ਵਸੀਲਾ ਨੀ
ਨੀ ਜਾਵੋ ਲਭੋ ਕੋਈ ਦਰਵੇਸ਼
ਹਰ ਪਾਸੇ ਬਿਰਹਾ ਉਡਦਾ
ਮੇਰੀ ਚਲਦੀ ਨਹੀਂ ਓ ਪੇਸ਼ .....

ਕੋਈ ਪਾਵੇ ਠੱਲ ਇਸ ਪੀੜ ਨੂੰ
ਉੱਤੇ ਪਾਣੀ ਦੇਵੇ ਤਰੋੰਕ
ਪਲ ਪਲ ਮੈਨੂ ਖਾਵਂਦੀ
ਜਿਵੇਂ ਲੱਗੀ ਕੋਈ ਸਿਓਂਕ

ਹਰ ਰਾਤ ਕੁਲੇਹਿਣੀ ਲੱਗਦੀ ਹੈ
ਹਰ ਦਿਨ ਪਿਆ ਮੈਨੂ ਘੂਰੇ ਵੇ
ਮਾਰ ਹਾਕਾਂ ਵੀ ਮੈਂ ਹੰਭ ਗਈ ਆ
ਚਲਾ ਗਿਆ ਤੂੰ ਇੰਨਾ ਦੂਰੇ ਵੇ

ਕਿਤੋਂ ਤੋ ਆ ਕੇ ਸੋਹਣਿਆ
ਇੱਕ ਵਾਰੀ ਫੇਰਾ ਪਾ
ਮਰ ਕੇ ਜੀਣਾ ਸਿਖ੍ਲਾਂ
ਕੋਈ ਐਸੀ ਰਮਜ਼ ਸਿਖਾ ...
ਵੇ...............ਕੋਈ ਐਸੀ ਰਮਜ਼ ਸਿਖਾ ................!!!
 

Thanks For visiting my blog.

ਪੱਤਿਆਂ ਵਿਚੋਂ ਪੱਤਾ ਟੁੱਟਾ

ਪੱਤਿਆਂ ਵਿਚੋਂ ਪੱਤਾ ਟੁੱਟਾ
ਡਿੱਗਾ ਵਿਚ ਵਿਚਾਲੇ
ਨਾ ਹੀ ਉਸਨੂੰ ਧਰਤੀ ਥੰਮਿਆ
ਨਾ ਹੀ ਹਵਾ ਸੰਭਾਲੇ .....ਲਾਲੀ
 
Thanks For visiting my blog.

ਕੀਕਣ ਪਰਤਾਂ ਪਿੰਡ ਨੂੰ ਮਾਏ

ਕੀਕਣ ਪਰਤਾਂ ਪਿੰਡ ਨੂੰ ਮਾਏ 
ਹੁਣ ਤਾਂ ਇਥੇ ਹੀ ਰੈਣ ਬਸੇਰਾ ਨੀ ,
ਇਥੇ ਹੀ ਹੁਣ ਦਿਨ ਢਲਦੇ ਨੇ 
ਤੇ ਡੁੱਬਦਾ ਸੂਰਜ ਤੇਰਾ ਨੀ ....ਲਾ
Thanks For visiting my blog.

"ਮਾਂ "








"ਮਾਂ "
( ਆਪਣੀ ਮਾਂ ਦੇ ਨਾਮ )
ਜਦੋਂ ਵੀ ਮੈਂ ਮਾਂ ਨੂੰ
ਫੋਨ ਕਰਦਾ ਹਾਂ ,,,
ਤੇ ਆਖਦਾ ਹਾਂ
"ਪੈਰੀਂ ਪੈਣਾ" ਤਾਂ
ਮਾਂ ਜਦ ਆਖਦੀ ਹੈ
" ਪੁੱਤ , ਜਿਉਂਦੇ ਵੱਸਦੇ ਰਹੋ ,,,
ਰੱਬ ਲੰਮੀਆਂ ਉਮਰਾਂ ਕਰੇ ,
ਮਾੜੀਆਂ ਨਜ਼ਰਾਂ ਤੋਂ ਬਚਾਵੇ "
ਮਾਂ ਦੀਆਂ ਦੁਆਵਾਂ ਜਾਰੀ ਰਹਿੰਦੀਆਂ
ਨੇ ...
ਪਰ ਮੈਂ ਗੱਲ ਬਦਲਣ ਲਈ
ਕਹਿੰਦਾ ਹੈ "ਹੋਰ ਸੁਣਾਓ,
ਕੀ ਹਾਲ ਚਾਲ ਹੈ ?"
ਮਾਂ ਦੇ ਵਹਿਣ ਚ ਥੋੜਾ
ਜਿਹਾ ਠਹਿਰਾਵ ਆਉਂਦਾ ਹੈ
ਤੇ ਫਿਰ ਮਾਂ ਆਖਦੀ ਹੈ
"ਪੁੱਤ , ਤੁਹਾਡੇ ਵੱਲੋਂ
ਠੰਡੀ ਹਵਾ ਆਉਂਦੀ ਹੈ
ਤਾਂ ਮਨ ਖੁਸ਼
ਰਹਿੰਦਾ ਹੈ ....."
ਇੰਝ ਇਧਰ ਉਧਰ ਦੀਆਂ
ਗੱਲਾਂ ਬਾਤਾਂ ਕਰਦਾ..
ਪਤਾ ਹੀ ਨਹੀਂ
ਲੱਗਦਾ ਸਮਾਂ
ਕਿੰਨੀ ਜਲਦੀ ਲੰਘ
ਜਾਂਦਾ ਹੈ ....
ਫਿਰ ਮੈਂ ਬੋਲਦਾ "ਚੰਗਾ ਜੀ , ਮੈਂ ਫੋਨ ਰਖਦਾ ....ਪੈਰੀਂ ਪੈਣਾ,,"
ਫਿਰ ਮਾਂ ਆਖਦੀ ਹੈ "
ਚੰਗਾ ਪੁੱਤ , ਜਿਉਂਦੇ ਵੱਸਦੇ
ਰਹੋ , ਜਵਾਨੀਆਂ ਮਾਣੋ ,
ਰੱਬ ਹੋਰ ਖੁਸ਼ੀਆਂ
ਬਖਸ਼ੇ ,,,ਅਸੀਂ
ਸਾਰੇ ਜਲਦੀ ਕੱਠੇ
ਹੋਈਏ ...ਸੱਤ ਸਮੁੰਦਰੋਂ ਪਰ ਕਿਸੇ ਦੀ ਨਜਰ ਨਾ ਲੱਗੇ , ਰੋਟੀ ਖਾ ਲਈ ਹੈ ...ਦੁਧ ਪੀ ਲਿਆ ...ਹੋਰ ..." ਮਾਂ ਨਿਰੰਤਰ ਜਾਰੀ ਹੈ ,,,,
ਮੈਂ ਨਾ ਚਾਹੁੰਦਾ ਹੋਇਆ ਵੀ
ਫੋਨ ਬੰਦ ਕਰਦਾ ਹਾਂ ....
ਪਰ ਜਦੋਂ ਵੀ ਬਾਅਦ ਵਿਚ
ਸੋਚਦਾ ਹਾਂ ,,,ਮਾਂ ਦੀਆਂ
ਗੱਲਾਂ ਤੇ ਦੁਆਵਾਂ ਬਾਰੇ ...
ਅੱਖਾਂ ਨਮ ਹੋ ਜਾਂਦੀਆਂ ਨੇ ...."ਲਾਲੀ
 

Thanks For visiting my blog.

"ਕਵਿਤਾ "








"ਕਵਿਤਾ "

ਕਿੰਨਾ ਸੌਖਾ ਹੈ ਤੇਰੇ
ਵਾਸਤੇ
ਮੇਰਾ ਸਮੁੰਦਰ ਤੋਂ
ਦਰਿਆ , ਦਰਿਆ
ਤੋਂ ਸੁਆ ,
ਸੂਏ ਤੋਂ
ਬੁੱਕ , ਤੇ ਫਿਰ
ਬੁੱਕ ਤੋਂ ਪਾਣੀ ਦਾ
ਕਤਰਾ ਹੋ ਜਾਣਾ ....
ਪਰ ਕਿੰਨੀ ਅਜੀਬ ਹੈ
ਤੇਰੀ ਪਿਆਸ ....
ਜਿਸਦਾ
ਕਤਰੇ ਤੋਂ ਬੁੱਕ,
ਬੁੱਕ ਤੋਂ ਸੁਆ ,
ਸੂਏ ਤੋਂ ਦਰਿਆ
ਤੇ ਦਰਿਆ ਤੋਂ
ਸਮੁੰਦਰ ਹੋ ਜਾਣਾ ....
ਮੈਂ ਕਦੇ ਸੋਚਿਆ ਨਾ ਸੀ ...ਲਾਲੀ
 

Thanks For visiting my blog.

Thanedar



Thanks For visiting my blog.

Vihda



Thanks For visiting my blog.

ਸੱਜਣ ਜੀ , ਸਾਨੂ ਲੱਗਿਆ

ਸੱਜਣ ਜੀ , ਸਾਨੂ ਲੱਗਿਆ 
ਰੋਗ ਉਥਾਰਾ ,
ਅਧੀ ਰਾਤੀ 
ਹਿੱਕ ਦੇ ਉੱਪਰ 
ਬੋਝਾ ਪੈ ਜੇ 
ਭਾਰਾ....
ਸੱਜਣ ਜੀ .....
ਸਾਡੇ ਹਿੱਸੇ ਵਾਲਾ
ਚਾਨਣ
ਲੱਗਦਾ
ਕੱਜਲ ਸਾਰਾ ...
ਸੱਜਣ ਜੀ ....
ਵਸਲ ਦੀਆਂ
ਰਾਤਾਂ ਤੋਂ
ਵਧ ਕੇ
ਕੀ ਮੰਗੇ
ਇਸ਼ਕ਼ ਕੁਵਾਰਾ .
ਸੱਜਣ ਜੀ ...
ਬਿਰਹੋਂ
ਫਿਰਦਾ ਭੁਖਾ ਭਾਣਾ
ਜੀ ਭਿਆਨੀ
ਜਿੰਦ ਹੋਈ
ਇੱਕ ਚੁੰਮਨ
ਦੀ ਜਿੰਦਗੀ ਸਾਡੀ
ਇੱਕ ਚੁੰਮਨ
ਦਾ ਲਾਰਾ ....
ਸੱਜਣ ਜੀ ...
ਸੱਜਣ ਜੀ , ਸਾਨੂ ਲੱਗਿਆ
ਰੋਗ ਉਥਾਰਾ ....
ਕੜਾ ਵੀ ਲੋਹੇ
ਦਾ ਪਾਇਆ ...
ਕੱਜਲ ਨੈਣੀਂ
ਤੱਕ ਛੁਵਾਇਆ
ਫਿਰ ਵੀ ਬੋਝ ਨਾ
ਹਲਕਾ ਹੋਇਆ
ਕੀ ਕੀ ਕੀਤਾ ਚਾਰਾ
ਸੱਜਣ ਜੀ , ਸਾਨੂ ਲੱਗਿਆ
ਰੋਗ ਉਥਾਰਾ !!
ਦੀਵਾ ਹਿਜਰ
ਦਾ ਜਗਾਵਾਂ
ਤੇਲ ਵਿਚ ਤੇਰੇ
ਨਾ ਦਾ ਪਾਵਾਂ
ਪੂਰੀ ਰਾਤ
ਦੀਵੇ ਥੱਲੇ
ਇੱਦਾਂ ਕਰਾਂ ਗੁਜ਼ਾਰਾ ,
ਸੱਜਣ ਜੀ , ਸਾਨੂ ਲੱਗਿਆ
ਰੋਗ ਉਥਾਰਾ


Thanks For visiting my blog.

ਆਓ ਮੇਰੀਓ ਸਖੀਓ ....

pic from Naqaash Chittewani

ਆਓ ਮੇਰੀਓ ਸਖੀਓ ....
ਨੀ ਮੈਨੂੰ ਆਣ ਸਜਾਓ .....
ਜਾਂ ਫਿਰ ਧੱਫੇ ਮਾਰ ਕੇ
ਮੈਨੂੰ ਹੋਰ ਰਵਾਓ !!

ਆਵੋ ਨੀ ਮੈਨੂੰ ਥਾਪ੍ੜੋ
ਦੇਵੋ ਧਰਵਾਸੇ
ਚੰਦਰੀ ਨੀਂਦ ਨਾ ਆਂਵਦੀ
ਮੈਨੂੰ ਦਿਓ ਦਿਲਾਸੇ ...
ਪਾਟੀਆਂ ਹੋਈਆਂ ਲੀਰਾਂ
ਨੂੰ ਕੋਈ ਟਾਕੀਆਂ ਲਾਓ ....
ਆਓ ਮੇਰੀਓ ਸਖੀਓ .......

ਆਵੋ ਨੀ ਕੋਈ ਬੈਠ ਕੇ
ਅੱਜ ਅਟਕਾਂ ਕੱਢੋ
ਪੈਰ ਖੁਰਦਰੇ ਹੋ ਗਏ
ਨੀ ਕੋਈ ਝਾਵਾਂ ਲੱਭੋ
ਲੈ ਕੇ ਛਿੱਟਾ ਚਾਨਣ ਦਾ
ਮੇਰੇ ਨਾਲ ਛੁਵਾਓ ...
ਆਓ ਮੇਰੀਓ ਸਖੀਓ .......

ਧੀਆਂ ਵਰਗੀ ਧੀ ਮੈਂ
ਕਿਉਂ ਮਰਦੀ ਜਾਵਾਂ
ਖੌਰੇ ਨਜਰ ਹੀ ਲੱਗ ਗਈ
ਹੈ ਮੇਰਿਆਂ ਚਾਵਾਂ ....
ਟੁੱਟਦੀ ਭੱਜਦੀ ਜਿੰਦ ਨੂੰ
ਕੋਈ ਆਣ ਬਚਾਓ
ਆਓ ਮੇਰੀਓ ਸਖੀਓ .......

ਆਓ ਮੇਰੀਓ ਸਖੀਓ ....
ਨੀ ਮੈਨੂ ਆਣ ਸਜਾਓ .....
ਜਾਂ ਫਿਰ ਧੱਫੇ ਮਾਰ ਕੇ
ਮੈਨੂ ਹੋਰ ਰਵਾਓ !!
 

Thanks For visiting my blog.

"ਅਜ ਫਿਰ ਮੇਰਾ ਰੋਣ ਨੂੰ ਜੀ ਕੀਤਾ "

"ਅਜ ਫਿਰ ਮੇਰਾ ਰੋਣ ਨੂੰ ਜੀ ਕੀਤਾ "

ਅਜ ਫਿਰ ਮੇਰਾ ਰੋਣ ਨੂੰ ਜੀ ਕੀਤਾ ,
ਅਜ ਫਿਰ ਹੰਝੂ ਵਾਹੋਉਣ ਨੂੰ ਜੀ ਕੀਤਾ ।
ਭੀੜ ਭਾਰੀ ਇਸ ਦੁਨਿਆ ਅੰਦਰ ,
ਆਪਣਾ ਆਪ ਗਵਾਉਣ ਨੂੰ ਜੀ ਕੀਤਾ ।

ਮੈਨੂ ਸੰਤ ਯਾਰੋ ਤੁਸੀਂ ਕਹਿ ਸਕਦੇ ,
ਮੈਂ ਪਾਪ ਜੁ ਕੀਤੇ ਲਖਾਂ ਨੇ ।
ਤੁਸੀਂ ਝੂਠਾ ਵੀ ਮੈਨੂ ਕਹ ਸਕਦੇ ,
ਮੈਂ ਸਚ ਜੁ ਬੋਲੇ ਲਖਾਂ ਨੇ ।
ਇਹਨਾਂ ਸਾਰੀਆਂ ਤੋਹਮਤਾਂ ਨੂੰ ਧੋਉਣ ਲਈ,
ਅਜ ਗੰਗਾ ਨਾਹੋਉਣ ਨੂੰ ਜੀ ਕੀਤਾ ।

ਜੀ ਕਰਦਾ ਮੈਂ ਤੂਤਾਂ ਦੀ ਛਾਵੇਂ ਬਹਾਂ,
ਕਿਸੇ ਨੂੰ ਰਮਨ,ਦੀਪਾ ਤੇ ਜਾਂ ਡਾਗਰ ਕਹਾਂ ।
ਅਜ ਸ਼ਾਮ ਨੂੰ ਮੈਂ ਕੱਬਡੀ ਖੇਡਾਂ ,
ਤੇ ਝਿੜਕਾਂ ਫਿਰ ਮਾਂ ਦੀਆਂ ਅਜ ਸਹਾਂ ।
ਅਜ ਫਿਰ ਉਹਨਾਂ ਯਾਰਾਂ ਬੇਲੀਆਂ ਨਾਲ ,
ਮੇਰਾ ਨਹਿਰੇ ਨਾਹੋਉਣ ਨੂੰ ਜੀ ਕੀਤਾ ।

ਇਥੇ ਹਰ ਇਕ ਪਾਗਲ ਬੰਦਾ ਹੈ ,
ਉਪਰੋਂ ਸ਼ਰੀਫ਼ ਤੇ ਅੰਦਰੋਂ ਗੰਦਾ ਹੈ ।
ਦੋ ਪਾਲ ਵੀ ਕੋਈ ਗਲ ਨਹੀਂ ਕਰਦਾ ,
ਹਰ ਇਕ ਦਾ ਆਪਣਾ ਗੋਰਖ ਧੰਦਾ ਹੈ ।
ਇਸ ਮਿਠੀ ਜੇਲ ਦੇ ਅੰਦਰ ,
ਅਜ ਆਪਣਾ ਆਪ ਮੁਕ਼ੋਉਣ ਨੂੰ ਜੀ ਕੀਤਾ

ਅਜ ਫਿਰ ਮੇਰਾ ਰੋਣ ਨੂੰ ਜੀ ਕੀਤਾ ,
ਅਜ ਫਿਰ ਹੰਝੂ ਵਾਹੋਉਣ ਨੂੰ ਜੀ ਕੀਤਾ ।
ਭੀੜ ਭਾਰੀ ਇਸ ਦੁਨਿਆ ਅੰਦਰ ,
ਆਪਣਾ ਆਪ ਗਵਾਉਣ ਨੂੰ ਜੀ ਕੀਤਾ ।


Thanks For visiting my blog.

ਵਿਧਵਾ


ਵਿਧਵਾ
ਤੁਰ ਗਿਓਂ ਤੂੰ , ਅਸੀਂ ਵੇਖੀਏ ਨਾ ਮੂੰਹ
ਦੱਸ ਸਾਡਾ ਹੈ ਕੀ ਕਸੂਰ ਵੇ

ਰਾਤੀ ਰੋਵਾਂ ਕੱਲੀ ,
ਵੇ ਮੈਂ ਹੋ ਗਈ ਆਂ ਝੱਲੀ ,
ਕੋਈ ਆਖੇ ਪਾਗਲ
ਕੋਈ ਡਸੇ ਕਹਿ ਕੱਲੀ
ਗਮਾਂ ਵਿਚ ਹੋਈ ਚੂਰ ਚੂਰ ਵੇ

ਵਾਲ ਵੀ ਨਾ ਵਾਹਵਾਂ ਮੈਂ
ਅਟਕਾ ਨੂੰ ਸਜਾਵਾਂ ਮੈਂ
ਅਜੇ ਤੀਕ ਓਹੀ ਤਨ
ਤੇ ਓਹੀ ਜੋੜਾ ਹੰਢਾਵਾਂ ਮੈਂ
ਜ੍ਡਾਵਾਂ ਨੂੰ ਨਾ ਕਰਾਂ ਖੁਦ ਤੋਂ ਦੂਰ ਵੇ

ਤੱਕ ਤੱਕ ਤੇਰੀ ਤਸਵੀਰ
ਛੁਟੇ ਪਵੇ ਨੈਨੋਂ ਤਤੀਰ
ਕੈਸੇ ਮੇਰੇ ਕਰਮ ਫੁੱਟੇ
ਕਿੰਨੇ ਤੋੜੀ ਲਕੀਰ
ਹੰਝੂ ਫਿਰਦੇ ਨੇ ਲੂਰ ਲੂਰ ਵੇ

ਤੇਰਾ ਮੈਨੂ ਛਡਣਾ
ਕਿਸੇ ਹੋਰ ਜਹਾਂ ਵਿਚ ਵੱਸਣਾ
ਇਸ ਦੁਨਿਆ ਦਾ ਮੈਨੂ
ਰਸਮਾਂ ਦੇ ਵਿਚ ਕੱਸਣਾ
ਢਾਡਾ ਇਹ ਸਾਰਾ ਦਸਤੂਰ ਵੇ

ਦੇਖ ਮੇਰੀ ਰਾਤ ਕਿੱਦਾਂ
ਲੰਘੇ ਤੇਰੇ ਬਗੈਰ ਵੇ
ਕੀ ਪਤਾ ਨੀਂਦਰਾਂ
ਵੱਸਣ ਕਿਹੜੇ ਸ਼ਹਿਰ ਵੇ
ਆਵੇ ਨਹੀਂ ਜਖਮਾਂ ਤੇ ਬੂਰ ਵੇ
ਤੁਰ ਗਿਓਂ ਤੂੰ , ਅਸੀਂ ਵੇਖੀਏ ਨਾ ਮੂੰਹ
ਦੱਸ ਸਾਡਾ ਹੈ ਕੀ ਕਸੂਰ ਵੇ ....ਲਾਲੀ
 

Thanks For visiting my blog.

ਹੁਣ ਮੇਰੇ ਇਸ ਹਾਲ ਦੀ


ਹੁਣ ਮੇਰੇ ਇਸ ਹਾਲ ਦੀ
ਕਿਹੜਾ ਗਵਾਹੀ ਭਰੇਗਾ ..................
ਮੇਰਿਆਂ ਹੰਝੂਆਂ ਤੋਂ ਹੁਣ
ਕਾਫ਼ਿਰ ਸਿਆਹੀ ਭਰੇਗਾ
ਤੁਬਕਾ ਤੁਬਕਾ ਲੈ ਕੇ
ਫਿਰ ਮੇਰੇ ਉੱਤੇ ਹੀ ਵਰੇਗਾ
ਹੁਣ ਮੇਰੇ ਇਸ ਹਾਲ ਦੀ ..................

ਹੁਣ ਮੇਰੇ ਇਸ ਹਾਲ ਨੂੰ
ਬੇਹਾਲ ਓਹੀਓ ਕਰੇਗਾ
ਹਾੜ ਦੀ ਤੱਪਦੀ ਹਵਾ ਚ
ਤਨੋਂ ਮਨੋਂ ਜੋ ਠਰੇਗਾ
ਮੇਰੇ ਮਨ ਦੀ ਸੂਰਤ ਨੂੰ
ਜੋ ਆਪ ਹੱਥੀਂ ਘੜੇਗਾ ........
ਹੁਣ ਮੇਰੇ ਇਸ ਹਾਲ ਦੀ ..................

ਚੰਨ ਜੇਹੀ ਸੂਰਤ ਨੂੰ ਟੋਲ
ਮੀਰਾ ਦੀ ਸੀਰਤ ਲਿਆ
ਫੁੱਲਾਂ ਨੂੰ ਗੁੰਦ ਵਾਲਾਂ ਵਿਚ
ਤਾਰਿਆਂ ਨੂੰ ਸਿਰ ਜੜਾ
ਕੁਝ ਵੀ ਕਰ ਲੈ ਮਗਰ
ਓਸ ਮੋਹਰੇ ਕੀਕਣ ਖੜੇੰਗਾ
ਹੁਣ ਮੇਰੇ ਇਸ ਹਾਲ ਦੀ ..................

ਹੁਣ ਮੇਰੇ ਇਸ ਹਾਲ ਦੀ
ਕਿਹੜਾ ਗਵਾਹੀ ਭਰੇਗਾ .................
 

Thanks For visiting my blog.

"ਗੀਤ "


"ਗੀਤ "

ਅੱਜ ਚੰਗੀ ਚੰਗੀ ਲੱਗੀ , ਮੈੰਨੂ ਇੱਕ ਕੁੜੀ ,
ਮੇਰੇ ਰੰਗ ਰੰਗੀ ਲੱਗੀ , ਮੈੰਨੂ ਇੱਕ ਕੁੜੀ 

ਸੂਹਾ ਸ਼ਾਲੂ ਉਹਦਾ ਕਿਸੇ ਚੀਰ ਸੁੱਟਿਆ ,
ਤੀਲਾ ਤੀਲਾ ਆਲਣੇ ਦਾ ਕਿਸੇ ਲੁੱਟਿਆ ,
ਖੁੱਲੀ ਕਦੇ ਸੰਗੀ ਲੱਗੀ , ਮੈੰਨੂ ਇੱਕ ਕੁੜੀ
ਅੱਜ ਚੰਗੀ ਚੰਗੀ ਲੱਗੀ ...................!!

ਨੇਰੀਆਂ ਨੇ ਘਰ ਉਹਦਾ ਹੈ ਉਜਾੜਿਆ ,
ਪੱਤਾ ਪੱਤਾ ਰੂਹ ਵਾਲਾ ਕਿਸੇ ਸਾੜਿਆ ,
ਕੰਡਿਆਂ ਤੇ ਟੰਗੀ ਲੱਗੀ , ਮੈਨੂੰ ਇੱਕ ਕੁੜੀ
ਅੱਜ ਚੰਗੀ ਚੰਗੀ ਲੱਗੀ ...................!!

ਸੱਚ ਸਾਫ਼ ਸਾਫ਼ ਬੋਲੇ ਬਿਨਾ ਡਰ ਤੋਂ
ਨੇਕੀ ਤੇ ਈਮਾਨ ਵਾਲੀ ਹੈ ਜੋ ਘਰ ਤੋਂ
ਝੂਠ ਲੜ ਮੰਗੀ ਲੱਗੀ , ਮੈੰਨੂ ਇੱਕ ਕੁੜੀ ,............

ਰੂਹ ਵਾਲਾ ਰਿਸ਼ਤਾ ਪਿਆਰਾ ਵਾਲਾ ਹੈ
ਭਾਵੇਂ ਰੰਗ ਗੋਰਾ , ਭੂਰਾ , ਭਾਵੇਂ ਕਾਲਾ ਹੈ
ਇਸ਼ਕੇ ਦੀ ਡੰਗੀ ਲੱਗੀ , ਮੈਨੂੰ ਇੱਕ ਕੁੜੀ ............
ਅੱਜ ਚੰਗੀ ਚੰਗੀ ਲੱਗੀ , ਮੈੰਨੂ ਇੱਕ ਕੁੜੀ ,............

ਅੱਜ ਚੰਗੀ ਚੰਗੀ ਲੱਗੀ , ਮੈੰਨੂ ਇੱਕ ਕੁੜੀ ,
ਮੇਰੇ ਰੰਗ ਰੰਗੀ ਲੱਗੀ , ਮੈੰਨੂ ਇੱਕ ਕੁੜੀ ...ਲਾਲੀ
5/14/2012


Thanks For visiting my blog.

'ਯਾਦ '


'ਯਾਦ '
ਹਰ ਵੇਲੇ
ਲਾਂਬੂ ਤੇਰੀ ਯਾਦ ਵਾਲਾ
ਅੜਿਆ ਵੇ
ਅੱਖਾਂ ਸਾਡੀਆਂ
ਦੇ ਵਿਚ ਮਚੇ ....
ਤੇਰੇ ਬਾਝੋਂ ਦੀਦਿਆਂ
ਨੂੰ ਕੋਈ ਨਾ ਹੀ
ਭਾਵੇ ਵੇ
ਨਾ ਹੀ ਸਾੰਨੂ ਹੋਰ
ਕੋਈ ਜਚੇ .......
ਚੋਰੀ ਛੁੱਪੇ ਤੱਕ
ਲਵੇ ਜੋ ਵੀ
ਤੇਰੀ ਲਾਟ ਨੂੰ
ਕਿੱਦਾਂ ਫਿਰ
ਤਾਬ ਤੋਂ ਬਚੇ .....
ਪੀੜ ਵੀ ਨਿਮਾਣੀ
ਸਾਡੇ ਦਿਲ ਵਾਲੀ
ਲੱਗਦੀ ਵੇ
ਦਿਲ ਸਾਡੇ ਵਿਚ
ਹੀ ਰਚੇ .......
ਕੌਣ ਆ ਕੇ ਹੁਣ
ਮੇਰੇ ਵਾਲਾਂ ਨੂੰ
ਸਵਾਰੇ ਵੇ ....
ਕਿਹੜਾ ਹੁਣ
ਸ਼ੀਸ਼ੇ ਮੋਹਰੇ ਜਚੇ .....
ਹਰ ਵੇਲੇ
ਲਾਂਬੂ ਤੇਰੀ ਯਾਦ ਵਾਲਾ
ਮਾਹੀਆ ਵੇ
ਅੱਖਾਂ ਸਾਡੀਆਂ
ਦੇ ਵਿਚ ਮਚੇ ......ਲਾਲੀ
 

Thanks For visiting my blog.

"ਧਾਰਮਿਕ"


"ਧਾਰਮਿਕ"

ਕਾਸ਼ ਮੈਂ ਇੰਨਾ ਕੁ
ਧਾਰਮਿਕ ਹੋ
ਜਾਵਾਂ ਕਿ ਹਰ ਧਰਮ
ਮੈਨੂੰ ਆਪਣਾ ਹੀ ਲੱਗੇ ...
ਪਰ ਮੈਂ ਸਿਰਫ ਇੰਨਾ
ਕੁ ਹੀ ਧਾਰਮਿਕ ਹਾਂ
ਕਿ ਮੈਨੂੰ ਸਿਰਫ
ਆਪਣਾ ਧਰਮ ਤਾਂ
ਧਰਮ ਲੱਗਦਾ ਹੈ
ਤੇ ਬਾਕੀ ਸਭ ਕੁਝ
ਅਧਰਮ !
 
Thanks For visiting my blog.

"ਮੂਕ ਦਰਸ਼ਕ "


"ਮੂਕ ਦਰਸ਼ਕ "

ਮੂਕ ਦਰਸ਼ਕ ਜੀ ...ਹਾਂ
ਮੈਂ ਹਾਂ ਇੱਕ ਮੂਕ ਦਰਸ਼ਕ
ਆਲੇ -ਦੁਆਲੇ ਤੋਂ ਬੇਖ਼ਬਰ
ਬਸ ਇੱਕ ਮੂਕ ਦਰਸ਼ਕ ....
ਮੇਰੀ ਮੇਰੇ ਅੰਦਰ ਨਾਲ
ਰੋਜ਼ ਹੀ ਕਿੰਨੀ ਲੜਾਈ
ਹੁੰਦੀ ਹੈ ਪਰ ਫਿਰ
ਵੀ ਮੈਂ ਹੋ ਜਾਣਾ ਹਾਂ
ਮੂਕ ਦਰਸ਼ਕ ....
ਮੇਰੇ ਆਸੇ ਪਾਸੇ ਦੇ
ਪਾਤਰ ਕੈਸੇ ਕੈਸੇ
ਦਰਿਸ਼ ਪੇਸ਼ ਕਰਦੇ ਨੇ
ਪਰ ਫਿਰ ਵੀ ਮੈਂ ਹਾਂ
ਮੂਕ ਦਰਸ਼ਕ ....
ਮੇਰੀਆਂ ਅਖਾਂ ਤੋਂ ਜਦ
ਇਹ ਸਭ ਕੁਝ ਮੇਰੇ ਦਿਲ
ਤੱਕ ਲਹਿੰਦਾ ਹੈ ਤਾਂ
ਸ਼ੁਰੂ ਹੋ ਜਾਂਦਾ ਹੈ
ਆਤਮ-ਦਵੰਦ ...
ਪਰ ਮੈਂ ਬੋਲਦਾ ਨਹੀਂ ...
ਬਸ ਮੂਕ ਦਰਸ਼ਕ
ਜਿਵੇਂ ਕਿਸੇ ਨਿਰਦੇਸ਼ਕ ਨੇ
ਸਕਰਿਪਟ ਮੇਰੇ ਹਥ
ਫੜਾ ਦਿੱਤੀ ਹੋਵੇ
ਪਰ ਵਿਚ ਡਾਇਲੋਗ ....
ਕੋਈ ਵੀ ਨਾ ਹੋਵੇ
ਮੈਂ ਬਸ ਰਹਾਂ ਇੱਕ
ਮੂਕ ਦਰਸ਼ਕ !!
ਜਦੋਂ ਮੈਂ ਸਿਰਫ ਮੂਕ
ਦਰਸ਼ਕ ਹੀ ਹਾਂ ਤਾਂ
ਫਿਰ ਆਪਣੇ ਆਪ ਨਾਲ
ਦਵੰਦ ਕਿਉਂ ....
ਫਿਰ ਕੋਈ ਮੈਨੂੰ
ਤਾਕੀਦ ਕਰਦਾ ਹੈ ...
ਨਹੀਂ ਤੂੰ ਚੁੱਪ ਹੀ ਰਹਿ
ਬਣ ਕੇ ਰਹਿ ਬਸ
ਇੱਕ ਮੂਕ ਦਰਸ਼ਕ ...
ਤੇਰੀ ਭਾਸ਼ਾ ਇਹਨਾਂ ਨੂੰ
ਤੇ ਉਹਨਾਂ ਦੀ ਭਾਸ਼ਾ
ਤੈਨੂੰ ਸਮਝ ਨਹੀਂ ਆਉਣੀ ....
ਬਸ ਇੱਕ ਮੂਕ ਦਰਸ਼ਕ ..
ਲਾਲੀ
ਸਤਾਈ ਜੁਲਾਈ ਦੋ ਹਜ਼ਾਰ ਬਾਰਾਂ
 
Thanks For visiting my blog.