Sep 23, 2012

ਸੱਜਣ ਜੀ , ਸਾਨੂ ਲੱਗਿਆ

ਸੱਜਣ ਜੀ , ਸਾਨੂ ਲੱਗਿਆ 
ਰੋਗ ਉਥਾਰਾ ,
ਅਧੀ ਰਾਤੀ 
ਹਿੱਕ ਦੇ ਉੱਪਰ 
ਬੋਝਾ ਪੈ ਜੇ 
ਭਾਰਾ....
ਸੱਜਣ ਜੀ .....
ਸਾਡੇ ਹਿੱਸੇ ਵਾਲਾ
ਚਾਨਣ
ਲੱਗਦਾ
ਕੱਜਲ ਸਾਰਾ ...
ਸੱਜਣ ਜੀ ....
ਵਸਲ ਦੀਆਂ
ਰਾਤਾਂ ਤੋਂ
ਵਧ ਕੇ
ਕੀ ਮੰਗੇ
ਇਸ਼ਕ਼ ਕੁਵਾਰਾ .
ਸੱਜਣ ਜੀ ...
ਬਿਰਹੋਂ
ਫਿਰਦਾ ਭੁਖਾ ਭਾਣਾ
ਜੀ ਭਿਆਨੀ
ਜਿੰਦ ਹੋਈ
ਇੱਕ ਚੁੰਮਨ
ਦੀ ਜਿੰਦਗੀ ਸਾਡੀ
ਇੱਕ ਚੁੰਮਨ
ਦਾ ਲਾਰਾ ....
ਸੱਜਣ ਜੀ ...
ਸੱਜਣ ਜੀ , ਸਾਨੂ ਲੱਗਿਆ
ਰੋਗ ਉਥਾਰਾ ....
ਕੜਾ ਵੀ ਲੋਹੇ
ਦਾ ਪਾਇਆ ...
ਕੱਜਲ ਨੈਣੀਂ
ਤੱਕ ਛੁਵਾਇਆ
ਫਿਰ ਵੀ ਬੋਝ ਨਾ
ਹਲਕਾ ਹੋਇਆ
ਕੀ ਕੀ ਕੀਤਾ ਚਾਰਾ
ਸੱਜਣ ਜੀ , ਸਾਨੂ ਲੱਗਿਆ
ਰੋਗ ਉਥਾਰਾ !!
ਦੀਵਾ ਹਿਜਰ
ਦਾ ਜਗਾਵਾਂ
ਤੇਲ ਵਿਚ ਤੇਰੇ
ਨਾ ਦਾ ਪਾਵਾਂ
ਪੂਰੀ ਰਾਤ
ਦੀਵੇ ਥੱਲੇ
ਇੱਦਾਂ ਕਰਾਂ ਗੁਜ਼ਾਰਾ ,
ਸੱਜਣ ਜੀ , ਸਾਨੂ ਲੱਗਿਆ
ਰੋਗ ਉਥਾਰਾ


Thanks For visiting my blog.

No comments:

Post a Comment