Sep 23, 2012

"ਗ਼ਜ਼ਲ"


"ਗ਼ਜ਼ਲ"
ਪਲਕਾਂ ਵਿਚ ਭਰ ਆਏ ਹੰਝੂ
ਨਾ ਹੱਸੇ ਮੁਸਕਾਏ ਹੰਝੂ

ਤੇਰੇ ਸਨ ਉਕਸਾਏ ਹੰਝੂ
ਤਾਂ ਹੀ ਨਾ ਉਕਤਾਏ ਹੰਝੂ

ਸਾਗਰ ਦੇ ਪਾਣੀ ਜਿਹੇ ਲੱਗੇ
ਜਦ ਮੈਂ ਹੋਠੀਂ ਲਾਏ ਹੰਝੂ

ਗੱਲਾਂ ਉੱਤੇ ਪੁਜਦਾ ਪੁਜਦਾ
ਮੌਤ ਦੀ ਜੂਨ ਹੰਢਾਏ ਹੰਝੂ

ਅਜ਼ਮਾ ਲੈਂਦਾ ਮੈਨੂੰ ਦਿਲ੍ਬ੍ਹਰ
ਤੂੰ ਕਾਹਤੋਂ ਅਜ਼ਮਾਏ ਹੰਝੂ

ਅੱਜ ਫਿਰ ਅੱਖੋਂ ਕਿਰਦੇ ਕਿਰਦੇ
ਤੇਰੀ ਯਾਦ ਲਿਆਏ ਹੰਝੂ

ਜਦ ਵੀ ਯਾਦ ਤੁਹਾਡੀ ਆਈ
ਫਿਰ ਰੋਏ ਕੁਰਲਾਏ ਹੰਝੂ

ਦਿਲ ਵੀ ਭਰ ਜਾਂਦਾ ਹੈ ਲਾਲੀ
ਜਦ ਵੀ ਨੈਣੀਂ ਆਏ ਹੰਝੂ
 

Thanks For visiting my blog.

No comments:

Post a Comment