Sep 23, 2012

ਤੇਜ਼ ਹਵਾਏ ਜਰਾ ਠਹਿਰ ਜਾ ਨੀ


ਤੇਜ਼ ਹਵਾਏ ਜਰਾ ਠਹਿਰ ਜਾ ਨੀ
ਠਹਿਰ ਜਾ ਨੀ
ਲੈ ਮੈਨੂ ਲੈਣ ਦੇ ਖਲੋ!
ਝਾਤੀ ਮਾਰਾਂ ਜਦ ਵੀ ਅਤੀਤ ਦੇ ਮੈਂ ਵੱਲ
ਮੱਲੋ ਮੱਲੀ ਨੈਣ ਪੈਂਦੇ ਰੋ !

ਕਿਥੇ ਜੰਮਿਆ ਤੇ
ਕਿਥੇ ਕੀਤਾ ਆ ਬਸੇਰਾ
ਨੇਰਿਆਂ ਦੇ ਵਿਚ ਮੈਂ ਤਾਂ
ਟੋਲਾਂ ਮੁਖ ਤੇਰਾ
ਕਿਥੇ ਛਡ ਆਈ ਏ ਚੰਦਰੀਏ
ਉਹ ਮੇਰਾ ਯਾਰ ਲੁਕੋ !!
ਤੇਜ਼ ਹਵਾਏ ਜਰਾ ....................


ਜਿੰਨਾਂ ਮੈਨੂ ਪਾਲਿਆ ਤੇ
ਲਾਡ ਲਡਾਇਆ
ਮੋਢੇ ਉੱਤੇ ਚੁੱਕ ਕੇ
ਮੇਲਾ ਵੀ ਵਿਖਾਇਆ
ਕਿਥੇ ਛਡ ਆਈ ਏ ਨਿਕ੍ਮ੍ਮੀਏ
ਉਹ ਮੇਰੇ ਮਾਂ ਤੇ ਪਿਓ
ਤੇਜ਼ ਹਵਾਏ ਜਰਾ .............

ਕਿੱਕਰਾਂ , ਗੁਲਾਬਾਂ ਤੇ ਗੁੱਟਿਆਂ ਦੀ ਗੱਲ
ਤੇਰੇ ਵੱਲੋਂ ਸਾਡਾ ਦਿਲ ਲੁੱਟਿਆਂ ਦੀ ਗੱਲ
ਫੁੱਲ ਅੱਜ ਵੀ ਨੇ ਕਮਰੇ ਦੇ ਵਿਚ
ਆਉਂਦੀ ਨਹੀਂ ਪਰ ਖੁਸ਼ਬੋ ............
ਤੇਜ਼ ਹਵਾਏ ਜਰਾ ਠਹਿਰ ਜਾ ਨੀ
ਲੈ ਮੈਨੂ ਲੈਣ ਦੇ ਖਲੋ ...
ਤੇਜ਼ ਹਵਾਏ ਜਰਾ ਠਹਿਰ ਜਾ ਨੀ
ਠਹਿਰ ਜਾ ਨੀ
ਲੈ ਮੈਨੂ ਲੈਣ ਦੇ ਖਲੋ!
 

Thanks For visiting my blog.

No comments:

Post a Comment