Sep 23, 2012

ਆਓ ਮੇਰੀਓ ਸਖੀਓ ....

pic from Naqaash Chittewani

ਆਓ ਮੇਰੀਓ ਸਖੀਓ ....
ਨੀ ਮੈਨੂੰ ਆਣ ਸਜਾਓ .....
ਜਾਂ ਫਿਰ ਧੱਫੇ ਮਾਰ ਕੇ
ਮੈਨੂੰ ਹੋਰ ਰਵਾਓ !!

ਆਵੋ ਨੀ ਮੈਨੂੰ ਥਾਪ੍ੜੋ
ਦੇਵੋ ਧਰਵਾਸੇ
ਚੰਦਰੀ ਨੀਂਦ ਨਾ ਆਂਵਦੀ
ਮੈਨੂੰ ਦਿਓ ਦਿਲਾਸੇ ...
ਪਾਟੀਆਂ ਹੋਈਆਂ ਲੀਰਾਂ
ਨੂੰ ਕੋਈ ਟਾਕੀਆਂ ਲਾਓ ....
ਆਓ ਮੇਰੀਓ ਸਖੀਓ .......

ਆਵੋ ਨੀ ਕੋਈ ਬੈਠ ਕੇ
ਅੱਜ ਅਟਕਾਂ ਕੱਢੋ
ਪੈਰ ਖੁਰਦਰੇ ਹੋ ਗਏ
ਨੀ ਕੋਈ ਝਾਵਾਂ ਲੱਭੋ
ਲੈ ਕੇ ਛਿੱਟਾ ਚਾਨਣ ਦਾ
ਮੇਰੇ ਨਾਲ ਛੁਵਾਓ ...
ਆਓ ਮੇਰੀਓ ਸਖੀਓ .......

ਧੀਆਂ ਵਰਗੀ ਧੀ ਮੈਂ
ਕਿਉਂ ਮਰਦੀ ਜਾਵਾਂ
ਖੌਰੇ ਨਜਰ ਹੀ ਲੱਗ ਗਈ
ਹੈ ਮੇਰਿਆਂ ਚਾਵਾਂ ....
ਟੁੱਟਦੀ ਭੱਜਦੀ ਜਿੰਦ ਨੂੰ
ਕੋਈ ਆਣ ਬਚਾਓ
ਆਓ ਮੇਰੀਓ ਸਖੀਓ .......

ਆਓ ਮੇਰੀਓ ਸਖੀਓ ....
ਨੀ ਮੈਨੂ ਆਣ ਸਜਾਓ .....
ਜਾਂ ਫਿਰ ਧੱਫੇ ਮਾਰ ਕੇ
ਮੈਨੂ ਹੋਰ ਰਵਾਓ !!
 

Thanks For visiting my blog.

No comments:

Post a Comment