Sep 23, 2012

"ਮਾਂ "








"ਮਾਂ "
( ਆਪਣੀ ਮਾਂ ਦੇ ਨਾਮ )
ਜਦੋਂ ਵੀ ਮੈਂ ਮਾਂ ਨੂੰ
ਫੋਨ ਕਰਦਾ ਹਾਂ ,,,
ਤੇ ਆਖਦਾ ਹਾਂ
"ਪੈਰੀਂ ਪੈਣਾ" ਤਾਂ
ਮਾਂ ਜਦ ਆਖਦੀ ਹੈ
" ਪੁੱਤ , ਜਿਉਂਦੇ ਵੱਸਦੇ ਰਹੋ ,,,
ਰੱਬ ਲੰਮੀਆਂ ਉਮਰਾਂ ਕਰੇ ,
ਮਾੜੀਆਂ ਨਜ਼ਰਾਂ ਤੋਂ ਬਚਾਵੇ "
ਮਾਂ ਦੀਆਂ ਦੁਆਵਾਂ ਜਾਰੀ ਰਹਿੰਦੀਆਂ
ਨੇ ...
ਪਰ ਮੈਂ ਗੱਲ ਬਦਲਣ ਲਈ
ਕਹਿੰਦਾ ਹੈ "ਹੋਰ ਸੁਣਾਓ,
ਕੀ ਹਾਲ ਚਾਲ ਹੈ ?"
ਮਾਂ ਦੇ ਵਹਿਣ ਚ ਥੋੜਾ
ਜਿਹਾ ਠਹਿਰਾਵ ਆਉਂਦਾ ਹੈ
ਤੇ ਫਿਰ ਮਾਂ ਆਖਦੀ ਹੈ
"ਪੁੱਤ , ਤੁਹਾਡੇ ਵੱਲੋਂ
ਠੰਡੀ ਹਵਾ ਆਉਂਦੀ ਹੈ
ਤਾਂ ਮਨ ਖੁਸ਼
ਰਹਿੰਦਾ ਹੈ ....."
ਇੰਝ ਇਧਰ ਉਧਰ ਦੀਆਂ
ਗੱਲਾਂ ਬਾਤਾਂ ਕਰਦਾ..
ਪਤਾ ਹੀ ਨਹੀਂ
ਲੱਗਦਾ ਸਮਾਂ
ਕਿੰਨੀ ਜਲਦੀ ਲੰਘ
ਜਾਂਦਾ ਹੈ ....
ਫਿਰ ਮੈਂ ਬੋਲਦਾ "ਚੰਗਾ ਜੀ , ਮੈਂ ਫੋਨ ਰਖਦਾ ....ਪੈਰੀਂ ਪੈਣਾ,,"
ਫਿਰ ਮਾਂ ਆਖਦੀ ਹੈ "
ਚੰਗਾ ਪੁੱਤ , ਜਿਉਂਦੇ ਵੱਸਦੇ
ਰਹੋ , ਜਵਾਨੀਆਂ ਮਾਣੋ ,
ਰੱਬ ਹੋਰ ਖੁਸ਼ੀਆਂ
ਬਖਸ਼ੇ ,,,ਅਸੀਂ
ਸਾਰੇ ਜਲਦੀ ਕੱਠੇ
ਹੋਈਏ ...ਸੱਤ ਸਮੁੰਦਰੋਂ ਪਰ ਕਿਸੇ ਦੀ ਨਜਰ ਨਾ ਲੱਗੇ , ਰੋਟੀ ਖਾ ਲਈ ਹੈ ...ਦੁਧ ਪੀ ਲਿਆ ...ਹੋਰ ..." ਮਾਂ ਨਿਰੰਤਰ ਜਾਰੀ ਹੈ ,,,,
ਮੈਂ ਨਾ ਚਾਹੁੰਦਾ ਹੋਇਆ ਵੀ
ਫੋਨ ਬੰਦ ਕਰਦਾ ਹਾਂ ....
ਪਰ ਜਦੋਂ ਵੀ ਬਾਅਦ ਵਿਚ
ਸੋਚਦਾ ਹਾਂ ,,,ਮਾਂ ਦੀਆਂ
ਗੱਲਾਂ ਤੇ ਦੁਆਵਾਂ ਬਾਰੇ ...
ਅੱਖਾਂ ਨਮ ਹੋ ਜਾਂਦੀਆਂ ਨੇ ...."ਲਾਲੀ
 

Thanks For visiting my blog.

No comments:

Post a Comment