Sep 23, 2012

".ਗ਼ਜ਼ਲ."


".ਗ਼ਜ਼ਲ."

ਮੋਹ ਕਾਹਤੋਂ ਨਾ ਆਇਆ, ਤੇਰੇ ਮੋਹ ਕਰਕੇ ।
ਦਿਲ ਢਾਡਾ ਘਬਰਾਇਆ ,ਤੇਰੇ ਮੋਹ ਕਰਕੇ ॥

ਅੱਖਾਂ ਨੂੰ ਮੈਂ ਰਾਹਾਂ ਵਿੱਚ ਵਿਛਾਇਆ ਹੈ ।
ਦਿਲ ਜਾਂਦਾ ਕੁਮਲਾਇਆ, ਤੇਰੇ ਮੋਹ ਕਰਕੇ ॥

ਘਟਦਾ ਘਟਦਾ ਦਿਲ ਇਹ ਘਟਦਾ ਜਾਂਦਾ ਹੈ ।
ਹਰ ਪਲ ਮੈਂ ਧੜਕਾਇਆ, ਤੇਰੇ ਮੋਹ ਕਰਕੇ ॥

ਧੂਣੀ ਲਾ ਕੇ ਫੂਕਾਂ ਮਾਰਨ ਦੀ ਥਾਂ ਤੇ ।
ਦਿਲ ਨੂੰ ਫਿਰ ਸੁਲ੍ਗਾਇਆ , ਤੇਰੇ ਮੋਹ ਕਰਕੇ ॥

* ਦਿਲ ਪਰਦੇਸਾਂ ਦੇ ਵਿਚ ਬੇਸ਼ਕ ਲਗਦਾ ਹੈ ।
ਮੈਂ ਘਰ ਵਾਪਿਸ ਆਇਆ ,ਤੇਰੇ ਮੋਹ ਕਰਕੇ ॥

* ਪੈਸਾ ,ਸ਼ੁਹਰਤ , ਰੰਗ ਬਰੰਗੀ ਦੁਨੀਆ ਇਹ ।
ਹੈ ਸਭ ਕੁਝ ਠੂਕਰਾਇਆ , ਤੇਰੇ ਮੋਹ ਕਰਕੇ ॥

ਸੂਰਜ ਦੀ 'ਲਾਲੀ' ਹੈ ਮੇਰਾ ਸਿਰਨਾਵਾਂ ।
ਰਿਸ਼ਮਾਂ ਆ ਰੁਸ਼ਨਾਇਆ ,ਤੇਰੇ ਮੋਹ ਕਰਕੇ ॥

Thanks For visiting my blog.

No comments:

Post a Comment