Sep 23, 2012

ਗ਼ਜ਼ਲ - ਲਾਲੀ




ਗ਼ਜ਼ਲ - ਲਾਲੀ 
------------------------------
ਨਾ ਜਿਉਂਦਾ ਹਾਂ ,ਨਾ ਮਰਦਾ ਹਾਂ ।
ਦਮ ਤੇਰੇ ਦਮ ਵਿਚ ਭਰਦਾ ਹਾਂ ॥

ਦੇਸ਼ ਤੇਰੇ ਦੀ ਵਾ ਠੰਡੀ ਹੈ ।
ਜੂਨ ਮਹੀਨੇ ਵੀ ਠਰਦਾ ਹਾਂ ॥

ਤੇਰੇ ਬਿਨ ਜੀਵਨ ਦੀ ਬਾਜ਼ੀ ।
ਜਿੱਤਦਾ ਜਿੱਤਦਾ ਵੀ ਹਰਦਾ ਹਾਂ ॥

ਪਿਆਸ ਜਦੋਂ ਵੀ ਤੜਫਾਉਂਦੀ ਹੈ ।
ਯਾਦ ਤੇਰੀ ਦੇ ਘੁੱਟ ਭਰਦਾ ਹਾਂ ॥

ਝੂਠ ਤਿਰੇ ਦੀ ਅਗਨੀ ਉੱਤੇ ।
ਲੋੜ ਮੁਤਾਬਿਕ ਜਾ ਵਰਦਾ ਹਾਂ ॥

ਹਾਮੀ ਭਰਕੇ ਚੰਨ ਚਾਨਣ ਦੀ ।
ਰੋਜ਼ ਤਸੀਹੇ ਮੈਂ ਜਰਦਾ ਹਾਂ ॥

ਸਾਰੇ ਮੈਨੂੰ ਆਪਣੇ ਲੱਗਣ ।
ਸਭ ਦੀ ਮੈਂ ਇਜ਼ਤ ਕਰਦਾ ਹਾਂ ॥

ਝੀਲ ਜਿਹੇ ਨੈਣਾ ਦੇ ਅੰਦਰ ।
ਹੰਝੂ ਬਣ ਕੇ ਮੈਂ ਤਰਦਾ ਹਾਂ ॥

ਆਪ ਗੁਰਾਂ ਦੀ ਬਖਸ਼ਿਸ਼ ਹੋਈ ।
ਚਰਨਾਂ ਦੇ ਵਿਚ ਸਿਰ ਧਰਦਾ ਹਾਂ ॥

ਫੁੱਲਾਂ ਦੀ ਉਸ ਕੀਤੀ ਵਰਖਾ ।
ਚੁਗ ਦੇ ਹੋਏ ਵੀ ਡਰਦਾ ਹਾਂ ॥

ਘਰ ਤੋਂ ਬੇਘਰ ਹੋ ਕੇ 'ਲਾਲੀ'।

ਹਾਲੇ ਵੀ ਮੈਂ ਜੀ ਘਰਦਾ ਹਾਂ 


Thanks For visiting my blog.

No comments:

Post a Comment