Oct 31, 2012

"ਗ਼ਜ਼ਲ"-ਤੇਰੀ ਹਉਮੈ ਨੂੰ ਕਿੰਨਾ ਹੋ ਗਿਆ ਹੈ ਪਰਖਣਾ ਮੁਸ਼ਕਿਲ !






























"ਗ਼ਜ਼ਲ"-
Dedicated to someone special.

ਤੇਰੀ ਹਉਮੈ ਨੂੰ ਕਿੰਨਾ ਹੋ ਗਿਆ ਹੈ ਪਰਖਣਾ ਮੁਸ਼ਕਿਲ !
ਤੇਰੀ ਹਰ ਪੈੜ ਜੇ ਨਾਪਾਂ ,ਬੜਾ ਹੈ ਨਾਪ੍ਣਾ ਮੁਸ਼ਕਿਲ !!

ਤੂੰ ਸੂਰਜ ਨੂੰ ਜਦੋਂ ਦਾ ਕੈਦ ਕਰ ਕੇ ਘਰ 'ਚ ਰੱਖਿਆ ਹੈ !
ਮੇਰੀ ਹਰ ਸ਼ੈਅ ਦਾ ਆਪਣੇ ਆਪ ਹੋਇਆ ਚਮਕਣਾ ਮੁਸ਼ਕਿਲ !!

ਮੈਂ ਪੈਰਾਂ ਵਿੱਚ ਪਾ ਕੇ ਝਾਂਝਰਾਂ ਵੀ ਨੱਚ ਨਹੀਂ ਸਕਿਆ !
ਤੁਹਾਡੀ ਹਾਜਰੀ ਬਿਨ ਹੋ ਗਿਆ ਹੈ ਥਿੜਕਣਾ ਮੁਸ਼ਕਿਲ !!

ਨਦੀ ਹੋ ਕੇ ਵੀ ਤੂੰ ਉਛਲੀ ਤੇ ਕਰ ਗਈ ਪਾਰ ਸਭ ਹੱਦਾਂ !
ਸਮੁੰਦਰ ਹੋ ਕੇ ਵੀ ਮੇਰਾ ਹੈ ਕਿੰਨਾ ਬਹਿਕਣਾ ਮੁਸ਼ਕਿਲ !!

ਕਲਾਵੇ ਵਿਚ ਲੈ ਕੇ ਵੀ ਉਹ ਲੱਗਿਆ ਓਪਰਾ ਮੈਨੂੰ !
ਸਮਰਪਿਤ ਹੋ ਕੇ ਵੀ ਉਸਨੂੰ ਹੈ ਕਹਿਣਾ ਆਪਣਾ ਮੁਸ਼ਕਿਲ !!

ਹਵਾ ਬਣ ਕੇ ਜੇ ਮੈਂ ਵਿਚਰਾਂ , ਤਾਂ ਕਿਉਂ ਤਕਲੀਫ਼ ਕੰਧਾਂ ਨੂੰ
ਕਿ ਪੱਥਰ ਬਣ ਕੇ ਮੇਰਾ ਵੀ ਹੈ ਏਥੇ ਵਿਚਰਣਾ ਮੁਸ਼ਕਿਲ !!

ਤੁਹਾਡੀ ਰੀਝ ਵਿਚ ਕੋਈ ਨਾ ਕੋਈ ਗੈਰ ਵਾਕਿਫ਼ ਸੀ !
ਨਹੀਂ ਤਾਂ ਮੁੰਦਰਾ ਪਾ ਕੇ ਸੀ 'ਲਾਲੀ' ਭਟਕਣਾ ਮੁਸ਼ਕਿਲ !!


Thanks For visiting my blog.

Sep 23, 2012

ਨਿਉਯੋਰਕ ਵਿਖੇ ਰਾਜਿੰਦਰ ਜਿੰਦ ਜੀ




ਦੋਸਤੋ ,
ਨਿਉਯੋਰਕ ਵਿਖੇ ਰਾਜਿੰਦਰ ਜਿੰਦ ਜੀ ਨੂੰ ਮਿਲਣ ਦਾ ਸਬਬ ਬਣਿਆ ,ਜੋ ਕਿ
ਅੱਜ ਕਲ ਪੰਜਾਬੀ ਸਹਿਤ ਸਭਾ ਨਿਉਯੋਰਕ ਦੇ ਪ੍ਰਧਾਨ ਵਜੋਂ ਵੀ ਸੇਵਾ ਨਿਭਾ ਰਹੇ ਨੇ ...
ਉਹਨਾਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ,,,ਉਹ ਇੱਕ ਵਧੀਆ ਸ਼ਾਇਰ ਹੋਣ
ਦੇ ਨਾਲ ਨਾਲ ਵਧੀਆ ਇਨਸਾਨ ਵੀ ਨੇ .....ਉਹਨਾਂ ਨਾਲ ਬਿਤਾਏ ਕੁਝ
ਪਲ ਇੱਕ ਯਾਦਗਾਰੀ ਯਾਦ ਬਣ ਕੇ ਸਦਾ ਨਾਲ ਰਹਿਣਗੇ ...ਰੱਬ ਉਹਨਾਂ ਨੂੰ ਤੇ ਉਹਨਾਂ ਦੇ
ਪਰਿਵਾਰ ਨੂੰ ਸਦਾ ਖੁਸ਼ੀਆਂ ਬਖਸ਼ੇ !!!
ਇੱਕ ਨਿਘੀ ਯਾਦ
ਲਾਲੀ
 

Thanks For visiting my blog.