Sep 23, 2012

".ਗ਼ਜ਼ਲ."


".ਗ਼ਜ਼ਲ."

ਮੋਹ ਕਾਹਤੋਂ ਨਾ ਆਇਆ, ਤੇਰੇ ਮੋਹ ਕਰਕੇ ।
ਦਿਲ ਢਾਡਾ ਘਬਰਾਇਆ ,ਤੇਰੇ ਮੋਹ ਕਰਕੇ ॥

ਅੱਖਾਂ ਨੂੰ ਮੈਂ ਰਾਹਾਂ ਵਿੱਚ ਵਿਛਾਇਆ ਹੈ ।
ਦਿਲ ਜਾਂਦਾ ਕੁਮਲਾਇਆ, ਤੇਰੇ ਮੋਹ ਕਰਕੇ ॥

ਘਟਦਾ ਘਟਦਾ ਦਿਲ ਇਹ ਘਟਦਾ ਜਾਂਦਾ ਹੈ ।
ਹਰ ਪਲ ਮੈਂ ਧੜਕਾਇਆ, ਤੇਰੇ ਮੋਹ ਕਰਕੇ ॥

ਧੂਣੀ ਲਾ ਕੇ ਫੂਕਾਂ ਮਾਰਨ ਦੀ ਥਾਂ ਤੇ ।
ਦਿਲ ਨੂੰ ਫਿਰ ਸੁਲ੍ਗਾਇਆ , ਤੇਰੇ ਮੋਹ ਕਰਕੇ ॥

* ਦਿਲ ਪਰਦੇਸਾਂ ਦੇ ਵਿਚ ਬੇਸ਼ਕ ਲਗਦਾ ਹੈ ।
ਮੈਂ ਘਰ ਵਾਪਿਸ ਆਇਆ ,ਤੇਰੇ ਮੋਹ ਕਰਕੇ ॥

* ਪੈਸਾ ,ਸ਼ੁਹਰਤ , ਰੰਗ ਬਰੰਗੀ ਦੁਨੀਆ ਇਹ ।
ਹੈ ਸਭ ਕੁਝ ਠੂਕਰਾਇਆ , ਤੇਰੇ ਮੋਹ ਕਰਕੇ ॥

ਸੂਰਜ ਦੀ 'ਲਾਲੀ' ਹੈ ਮੇਰਾ ਸਿਰਨਾਵਾਂ ।
ਰਿਸ਼ਮਾਂ ਆ ਰੁਸ਼ਨਾਇਆ ,ਤੇਰੇ ਮੋਹ ਕਰਕੇ ॥

Thanks For visiting my blog.

ਗ਼ਜ਼ਲ - ਲਾਲੀ




ਗ਼ਜ਼ਲ - ਲਾਲੀ 
------------------------------
ਨਾ ਜਿਉਂਦਾ ਹਾਂ ,ਨਾ ਮਰਦਾ ਹਾਂ ।
ਦਮ ਤੇਰੇ ਦਮ ਵਿਚ ਭਰਦਾ ਹਾਂ ॥

ਦੇਸ਼ ਤੇਰੇ ਦੀ ਵਾ ਠੰਡੀ ਹੈ ।
ਜੂਨ ਮਹੀਨੇ ਵੀ ਠਰਦਾ ਹਾਂ ॥

ਤੇਰੇ ਬਿਨ ਜੀਵਨ ਦੀ ਬਾਜ਼ੀ ।
ਜਿੱਤਦਾ ਜਿੱਤਦਾ ਵੀ ਹਰਦਾ ਹਾਂ ॥

ਪਿਆਸ ਜਦੋਂ ਵੀ ਤੜਫਾਉਂਦੀ ਹੈ ।
ਯਾਦ ਤੇਰੀ ਦੇ ਘੁੱਟ ਭਰਦਾ ਹਾਂ ॥

ਝੂਠ ਤਿਰੇ ਦੀ ਅਗਨੀ ਉੱਤੇ ।
ਲੋੜ ਮੁਤਾਬਿਕ ਜਾ ਵਰਦਾ ਹਾਂ ॥

ਹਾਮੀ ਭਰਕੇ ਚੰਨ ਚਾਨਣ ਦੀ ।
ਰੋਜ਼ ਤਸੀਹੇ ਮੈਂ ਜਰਦਾ ਹਾਂ ॥

ਸਾਰੇ ਮੈਨੂੰ ਆਪਣੇ ਲੱਗਣ ।
ਸਭ ਦੀ ਮੈਂ ਇਜ਼ਤ ਕਰਦਾ ਹਾਂ ॥

ਝੀਲ ਜਿਹੇ ਨੈਣਾ ਦੇ ਅੰਦਰ ।
ਹੰਝੂ ਬਣ ਕੇ ਮੈਂ ਤਰਦਾ ਹਾਂ ॥

ਆਪ ਗੁਰਾਂ ਦੀ ਬਖਸ਼ਿਸ਼ ਹੋਈ ।
ਚਰਨਾਂ ਦੇ ਵਿਚ ਸਿਰ ਧਰਦਾ ਹਾਂ ॥

ਫੁੱਲਾਂ ਦੀ ਉਸ ਕੀਤੀ ਵਰਖਾ ।
ਚੁਗ ਦੇ ਹੋਏ ਵੀ ਡਰਦਾ ਹਾਂ ॥

ਘਰ ਤੋਂ ਬੇਘਰ ਹੋ ਕੇ 'ਲਾਲੀ'।

ਹਾਲੇ ਵੀ ਮੈਂ ਜੀ ਘਰਦਾ ਹਾਂ 


Thanks For visiting my blog.

"ਗਜ਼ਲ"


"ਗਜ਼ਲ"

ਜਦ ਵੀ ਸੱਜਣ ਆਉਂਦਾ ਹੈ ।
ਡਾਢਾ ਦਿਲ ਘਬਰਾਉਂਦਾ ਹੈ ॥

ਦੁਖ ਦੀ ਰਗ ਨੂੰ ਫੜ ਕੇ ਵੀ ।
ਉਹ ਹੱਸਦਾ , ਮਨ ਰੋਂਦਾ ਹੈ ॥

ਘਰ ਨਾ ਉਸ ਦਾ ਹੋਇਆ ਤਰ ।
ਹਰ ਪਲ ਪਸੀਨਾ ਚੋਂਦਾ ਹੈ ॥

ਝੂਠ ਜੁ ਬੋਲੇ ਗਲ ਗਲ ਤੇ
ਪੂਜਾ ਕਰਕੇ ਸੋਂਦਾ ਹੈ ॥

ਪਾਪ ਨਾ ਮਿਟਦੇ ਮਨ ਵਾਲੇ ।
ਮਲ ਮਲ ਭਾਵੇਂ ਧੋਂਦਾ ਹੈ ॥

ਹੁਸਨ ਨੇ ਕੀਤਾ ਜਾਦੂ ਹੈ ।
ਗੀਤ ਇਸ਼ਕ਼ ਦੇ ਗਾਉਂਦਾ ਹੈ ॥

ਭਰ ਭਰ ਕੇ ਹੰਝੂ ਮਨ ਚ ।
ਭਾਰ ਜੀਵਨ ਦਾ ਢੋਂਦਾ ਹੈ ॥

ਮੋਇਆ ਕਹਿ ਕੇ ਟੁਰ ਜਾਂਦਾ ।
ਕਬਰ ਤੀਕਰ ਨਾ ਆਉਂਦਾ ਹੈ ॥ ਲਾਲੀ
 

Thanks For visiting my blog.